ਮੇਖ (22 ਮਾਰਚ ਤੋਂ 21 ਅਪ੍ਰੈਲ) - ਤੁਹਾਨੂੰ ਘਰ ਅਤੇ ਬਾਹਰ ਦੇ ਕਾਫੀ ਕੰਮ ਕਰਨੇ ਪੈ ਸਕਦੇ ਹਨ। ਜਿਨ੍ਹਾਂ ਵਿੱਚ ਮੈਂਟੈਂਨਸ ਨਾਲ ਸਬੰਧਿਤ ਜ਼ਿਆਦਾ ਕੰਮ ਹੋ ਸਕਦੇ ਹਨ, ਤੁਸੀਂ ਇਸ ਸਭ ਦੇ ਲਈ ਪਹਿਲਾਂ ਹੀ ਤਿਆਰ ਰਹੋ। ਕੰਮਕਾਜ ਵਿੱਚ ਤਰੱਕੀ ਹੋਵੇਗੀ। ਘਰ ਦੇ ਸਾਰੇ ਫੈਸਲੇ ਲੈਣ ਤੋਂ ਪਹਿਲਾਂ ਬਜ਼ੁਰਗਾਂ ਦੀ ਸਲਾਹ ਨੂੰ ਧਿਆਨ ਵਿੱਚ ਰੱਖ ਕੇ ਚਲੋ। ਸਿਤਾਰਾ ਜ਼ਮੀਨੀ ਕੰਮਾਂ ਨੂੰ ਵਿਗਾੜਨ ਤੇ ਦੁਸ਼ਮਣਾ ਨੂੰ ਉਭਾਰਨ ਵਾਲਾ ਹੈ, ਇਸ ਲਈ ਸਾਵਧਾਨੀ ਰੱਖੋ ਪਰ ਜਨਰਲ ਹਾਲਾਤ ਪਹਿਲੇ ਵਰਗੇ ਹੀ ਰਹਿਣਗੇ। ਉਤਸ਼ਾਹ, ਹਿੰਮਤ ਤੇ ਸੰਘਰਸ਼ ਸ਼ਕਤੀ ਬਣੀ ਰਹੇਗੀ, ਪੂਰੀ ਤਿਆਰੀ ਦੇ ਬਿਨਾਂ ਅਦਾਲਤੀ ਤੇ ਜਾਇਦਾਦੀ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ। ਅੱਗੇ ਦਿਨ ਬਿਹਤਰ, ਧਾਰਮਿਕ ਤੇ ਸਮਾਜੀ ਕੰਮਾਂ ਵਿੱਚ ਧਿਆਨ ਲੱਗੇਗਾ, ਅਰਥ ਦਸ਼ਾ ਚੰਗੀ, ਸ਼ਤਰੂ ਤੁਹਾਡੇ ਖ਼ਿਲਾਫ਼ ਕਾਫੀ ਐਕਟਿਵ ਰਹਿ ਸਕਦੇ ਹਨ, ਇਸ ਵਾਸਤੇ ਉਨ੍ਹਾਂ ਤੋਂ ਅਲਰਟ ਰਹੋ।
ਬ੍ਰਿਖ (22 ਅਪ੍ਰੈਲ ਤੋਂ 21 ਮਈ) -ਇਸ ਵਾਰ ਤੁਸੀਂ ਆਪਣਾ ਪੂਰਾ ਸਮਾਂ ਨਿਜੀ ਅਤੇ ਪਰਿਵਾਰਕ ਮਾਮਲਿਆਂ ਨੂੰ ਸੁਲਝਾਉਣ ਵਿੱਚ ਰੁੱਝੇ ਰਹੋਗੇ । ਲੋਕਾਂ ਵਿੱਚ ਆਪਣਾ ਇੱਜ਼ਤ-ਮਾਣ ਬਣਾਈ ਰੱਖਣ ਲਈ ਆਪਣੇ ਫਾਈਨੇਂਸ਼ਿਅਲ ਰਿਸੋਰਸ ਨੂੰ ਵੀ ਮਜ਼ਬੂਤ ਕਰਨਾ ਪਵੇਗਾ। ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਵੀ ਲੈਣਾ ਪੈ ਸਕਦਾ ਹੈ। ਅੱਗੇ ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ਤੇ ਕਾਰੋਬਾਰੀ ਮੁਸ਼ਕਲਾਂ ਵੀ ਹੱਲ ਹੋਣਗੀਆਂ ਪਰ ਜਾਇਦਾਦ ਅਤੇ ਅਦਾਲਤੀ ਕੰਮਾਂ ਵਿੱਚ ਸਾਵਧਾਨੀ ਵਰਤੋ। ਬਗਾਨੇ ਝਮੇਲਿਆਂ ਵਿੱਚ ਪੈਣ ਦੀ ਲੋੜ ਨਹੀਂ। ਵਿਰੋਧੀਆਂ ਤੋਂ ਦੂਰੀ ਬਣਾਈ ਰੱਖਣਾ ਹੀ ਠੀਕ ਰਹੇਗਾ ਨਹੀਂ ਤਾਂ ਨੁਕਸਾਨ ਪਹੁੰਚਾ ਸਕਦੇ ਹਨ। ਕੰਮਕਾਜ ਦੇ ਹਾਲਾਤ ਚੰਗੇ ਰਹਿਣ ਦੀ ਆਸ ਹੈ। ਨੌਜਵਾਨਾਂ ਵਿੱਚ ਉਤਸ਼ਾਹ, ਹਿੰਮਤ ਤੇ ਯਤਨ ਸ਼ਕਤੀ ਬਣੀ ਰਹੇਗੀ। ਵਿਆਹ ਕਰਵਾਉਣ ਲਈ ਸਮਾਂ ਚੰਗਾ ਹੈ ਪਰ ਪ੍ਰੇਮੀਆਂ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ।
ਮਿਥੁਨ (22 ਮਈ ਤੋਂ 21 ਜੂਨ) -ਸਿਤਾਰਾ ਵਿਰੋਧੀਆਂ ਨੂੰ ਉਭਾਰਨ ਤੇ ਸਿਹਤ ਨੂੰ ਵਿਗਾੜਨ ਵਾਲਾ ਹੈ ਪਰ ਕਾਰੋਬਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ, ਹਿੰਮਤ ਤੇ ਯਤਨ ਸ਼ਕਤੀ ਬਣੀ ਰਹੇਗੀ । ਕਾਫੀ ਇੰਤਜ਼ਾਰ ਤੋਂ ਬਾਅਦ ਤੁਹਾਨੂੰ ਚੰਗੇ ਮੌਕੇ ਮਿਲਨਗੇ ਜਿਸ ਦਾ ਫਾਇਦਾ ਚੁੱਕਣਾ ਹੀ ਠੀਕ ਰਹੇਗਾ। ਕਾਰੋਬਾਰ ’ਚ ਕੁੱਝ ਮੁਸ਼ਕਲਾਂ ਆ ਸਕਦੀਆਂ ਹਨ ਪਰ ਕੋਸ਼ਿਸ਼ਾਂ ’ਚ ਵਿਜੇ ਮਿਲੇਗੀ, ਤੇਜ਼ ਪ੍ਰਭਾਵ ਤੇ ਦਬਦਬਾ ਵੀ ਬਣਿਆ ਰਹੇਗਾ। ਸਾੜ੍ਹਸਤੀ ਦੀ ਮੌਜੂਦਗੀ ਥੋੜੀ ਪਰੇਸ਼ਾਨੀ ਕਾਰਕ ਹੈ ਅਹਿਤਿਆਤ ਰੱਖਣੀ ਜ਼ਰੂਰੀ ਹੈ। ਧਨ ਲਾਭ ਰਹਿਣ ਦੇ ਬਾਵਜੂਦ ਜਨਰਲ ਤੌਰ ’ਤੇ ਆਰਥਿਕ ਦਸ਼ਾ ਕੁੱਝ ਤੰਗ ਰਹਿ ਸਕਦੀ ਹੈ, ਪਰ ਘਬਰਾਉਣ ਦੀ ਲੋੜ ਨਹੀਂ। ਪਰ ਅੱਗੇ ਦਿਨ ਬਿਹਤਰ, ਸਕੀਮਾਂ ਤੇ ਪ੍ਰੋਗਰਾਮ ਸਿਰੇ ਚੜ੍ਹਨਗੇ, ਧਾਰਮਿਕ ਤੇ ਸਮਾਜੀ ਕੰਮਾਂ ਵਿੱਚ ਰੁਚੀ ਵਧੇਗੀ, ਜਿਸ ਕਰਕੇ ਆਸੇ-ਪਾਸੇ ਜੱਸ ਵਧੇਗਾ। ਮਿੱਤਰਾਂ ਦਾ ਸਹਿਯੋਗ ਤੁਹਾਨੂੰ ਲਾਭ ਦੇਣ ਵਾਲਾ ਹੈ, ਉਨ੍ਹਾਂ ਨਾਲ ਸਬੰਧ ਬਣਾਈ ਰੱਖੋ।
ਕਰਕ (22 ਜੂਨ ਤੋਂ 21 ਜੁਲਾਈ) -ਇਸ ਵਾਰ ਸਿਤਾਰਾ ਜਾਇਦਾਦੀ ਤੇ ਅਦਾਲਤੀ ਕੰਮਾਂ ਨੂੰ ਸੰਵਾਰਨ ਤੇ ਇੱਜ਼ਤ-ਮਾਣ ਦਿਵਾਉਣ ਵਾਲਾ ਹੈ, ਸਰਕਾਰੀ ਕੰਮਾਂ ’ਚੋਂ ਮੁਸ਼ਕਲਾਂ ਹਟਣਗੀਆਂ। ਪਰ ਤੁਹਾਡੇ ਵਿਰੋਧੀ ਚਿੰਤਾ ਵਧਾ ਸਕਦੇ ਹਨ। ਕੰਮ ਉਪਰ ਕਿਸੀ ਤਰ੍ਹਾਂ ਦੀ ਗੁਟ ਬਾਜ਼ੀ ਜਾਂ ਅਸਤਿਤਵ ਦੀ ਲੜਾਈ ਚਲ ਰਹੀ ਹੈ, ਤਾਂ ਤੁਹਾਨੂੰ ਕਿਸੀ ਦੂਜੀ ਥਾਂ ਆਪਣੇ ਲਈ ਕੰਮ ਲੱਭ ਲੈਣਾ ਚਾਹੀਦਾ ਹੈ। ਵਪਾਰ ਵਿੱਚ ਕੋਈ ਤੁਹਾਡੇ ਆਰਡਰ ਖੋਹ ਸਕਦਾ ਹੈ ਜਾਂ ਤੁਹਾਡੇ ਆਰਥਿਕ ਸਰੋਤਾਂ ਨੂੰ ਢਾਅ ਲਾ ਸਕਦਾ ਹੈ, ਤੁਹਾਨੂੰ ਇਸ ਤੋਂ ਬਚਣ ਦੀ ਲੋੜ ਹੈ। ਅੱਗੇ ਚਲ ਕੇ ਦਿਨ ਧਨ ਲਾਭ ਵਾਲੇ, ਵਿਗੜੇ ਕੰਮ ਬਣਨਗੇ। ਉਤਸ਼ਾਹ, ਹਿੰਮਤ ਤੇ ਯਤਨ ਸ਼ਕਤੀ ਬਣੀ ਰਹੇਗੀ, ਤੇਜ਼ ਪ੍ਰਭਾਵ ਤੇ ਦਬਦਬਾ ਵੀ ਕਾਇਮ ਰਹੇਗਾ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਵਿਆਹ ਦੇ ਮਾਮਲੇ ਨੂੰ ਹਾਲੇ ਥੋੜੀ ਦੇਰ ਲਈ ਟਾਲਣਾ ਹੀ ਠੀਕ ਰਹੇਗਾ।
ਸਿੰਘ (22 ਜੁਲਾਈ ਤੋਂ 21 ਅਗਸਤ) -ਗ੍ਰਹਿਆਂ ਦੀ ਦਸ਼ਾ ਠੀਕ ਨਜ਼ਰ ਆ ਰਹੀ ਹੈ। ਕੰਟਰੇਕਟ ’ਤੇ ਨੌਕਰੀ ਕਰਣ ਵਾਲਿਆਂ ਨੂੰ ਬੋਸ ਦੀ ਸੇਵਾ ਕਰਨੀ ਪੈ ਸਕਦੀ ਹੈ, ਨੌਕਰੀ ਕਾਇਮ ਰੱਖਣ ਲਈ ਅਜਿਹਾ ਜ਼ਰੂਰੀ ਹੈ। ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰ ਵੀ ਮਿਹਰਬਾਨ ਰਹਿਣਗੇ। ਆਮਦਨੀ ਤਾਂ ਹੋਵੇਗੀ ਪਰ ਧਨ ਦਾ ਠਹਿਰਾਉ ਘੱਟ ਹੀ ਹੋਵੇਗਾ। ਮਿੱਤਰਾਂ ਦੇ ਸਹਿਯੋਗ ਨਾਲ ਤੁਹਾਡੀ ਸਮੱਸਿਆ ਹੱਲ ਹੋ ਸਕਦੀਆਂ ਹਨ। ਪਰਿਵਾਰ ਦੇ ਨਾਲ ਘੁੰਮਣ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ। ਕਾਰੋਬਾਰ ਤੇ ਅਰਥ ਦਸ਼ਾ ਚੰਗੀ ਰਹੇਗੀ, ਵਪਾਰਿਕ ਟੂਰ ਉਪਰ ਜਾਣ ਨਾਲ ਕੁੱਝ ਨਵੇਂ ਆਰਡਰ ਮਿਲ ਸਕਦੇ ਅਤੇ ਰੁਕੀ ਹੋਈ ਪੈਮੇਂਟ ਵੀ ਮਿਲਣ ਦੀ ਆਸ ਹੈ। ਨੌਜਵਾਨਾਂ ਨੂੰ ਬਗਾਨੇ ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾਉਣਾ ਹੀ ਠੀਕ ਰਹੇਗਾ, ਘਟੀਆ ਸਾਥੀਆਂ ਤੇ ਵਿਰੋਧੀਆਂ ਦਾ ਸਾਥ ਮਹਿੰਗਾ ਪੈ ਸਕਦਾ ਹੈ। ਸਿਤਾਰਾ ਸਿਹਤ ਲਈ ਕੁੱਝ ਢਿੱਲਾ ਹੈ, ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ।
ਕੰਨਿਆ (22 ਅਗਸਤ ਤੋਂ 21 ਸਤੰਬਰ) -ਆਪਣਾ ਜੀਵਨ ਸੁਧਾਰਨ ਲਈ ਤੁਹਾਨੂੰ ਮਿਹਨਤ ਵੀ ਕਰਨੀ ਪਵੇਗੀ, ਜਿਸ ਦਾ ਅਸਰ ਤੁਹਾਡੀ ਜੇਬ ਉਪਰ ਪੈ ਸਕਦਾ ਹੈ। ਪਰਿਵਾਰ ਦੇ ਮੈਂਬਰ ਤੁਹਾਨੂੰ ਹਰ ਸਮੱਸਿਆ ਦੇ ਹੱਲ ਲਈ ਅੱਗੇ ਕਰਨਗੇ। ਜਾਇਦਾਦ ਜਾਂ ਸ਼ੇਅਰ ਮਾਰਕਿਟ ਵਿੱਚ ਕੁੱਝ ਇੰਵੈਸਟ ਕਰਨਾ ਚਾਹੁੰਦੇ ਹੋ ਤਾਂ ਸਮਾਂ ਚੰਗਾ ਹੈ। ਮਿੱਤਰਾਂ ਦੇ ਪਾਜ਼ੇਟਿਵ ਰੁਖ਼ ਕਰਕੇ ਮੁਸ਼ਕਲਾਂ, ਪਰੇਸ਼ਾਨੀਆਂ ਹੱਲ ਹੋਣਗੀਆਂ। ਇਸ ਵਾਰ ਕਾਰੋਬਾਰੀ ਦਸ਼ਾ ਸੁਖਦ ਪਰ ਸੁਭਾਅ ਵਿੱਚ ਗੁੱਸੇ ਦਾ ਅਸਰ ਬਣਿਆ ਰਹੇਗਾ। ਸਾੜ੍ਹਸਤੀ ਦੀ ਮੌਜੂਦਗੀ ਪਰੇਸ਼ਾਨੀਕਾਰ ਹੋ ਸਕਦੀ ਹੈ, ਇਸ ਲਈ ਅਹਿਤਿਆਤ ਰੱਖਣੀ ਚਾਹੀਦੀ ਹੈ। ਸਿਤਾਰਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾਣ-ਪੀਣ ਦਾ ਧਿਆਨ ਰੱਖੋ। ਸਿਤਾਰਾ ਸੰਪਤੀ ਦੇ ਕੰਮਾਂ ਨੂੰ ਸੰਵਾਰਨ ਤੇ ਇੱਜ਼ਤ-ਮਾਣ ਬਣਾਈ ਰੱਖਣ ਵਾਲਾ ਹੈ, ਪਰ ਕੰਮਕਾਜੀ ਸਾਥੀ ਤਣਾਅ ਰੱਖ ਸਕਦੇ ਹਨ ਤੇ ਆਰਥਿਕ ਤੰਗੀ ਵੀ ਰਹਿ ਸਕਦੀ ਹੈ। ਵਿਦਿਆਰਥੀਆਂ ਨੂੰ ਚੰਗੇ ਨੰਬਰਾਂ ਲਈ ਵਾਧੂ ਮਿਹਨਤ ਕਰਨੀ ਪਵੇਗੀ।
ਤੁਲਾ (22 ਸਤੰਬਰ ਤੋਂ 21 ਅਕਤੂਬਰ) - ਇਸ ਵਾਰ ਦਾ ਸਮਾਂ ਤੁਹਾਡੇ ਲਈ ਕਾਫੀ ਖੁਸ਼ੀਆਂ ਲੈ ਕੇ ਆ ਸਕਦਾ ਹੈ। ਕਿਸੇ ਸਮਾਰੋਹ ਵਿੱਚ ਹਿੱਸੇਦਾਰੀ ਲੈਣ ਦਾ ਮੌਕਾ ਵੀ ਮਿਲ ਸਕਦਾ ਹੈ, ਜਿਥੇ ਤੁਹਾਡੀ ਵਪਾਰ ਅਤੇ ਕਾਰੋਬਾਰ ਨਾਲ ਸੰਬੰਧਿਤ ਵਿਅਕਤੀਆਂ ਨਾਲ ਮੁਲਾਕਾਤ ਹੋਵੇਗੀ। ਧਨ ਲਾਭ ਤੇ ਵਪਾਰਕ ਟੂਰ ਕਰਨ ਲਈ ਸਮਾਂ ਚੰਗਾ, ਨਵੇਂ-ਨਵੇਂ ਆਰਡਰ ਮਿਲਣ ਦੀ ਸੰਭਾਵਨਾ ਹੈ। ਪਰ ਵਿਚਲੇ ਕੁੱਝ ਦਿਨ ਨੁਕਸਾਨ ਵਾਲੇ ਹਨ, ਕਿਸੇ ਦੀ ਜ਼ਿੰਮੇਵਾਰੀ ਨਾ ਹੀ ਚੱਕੋਂ ਤਾਂ ਠੀਕ ਰਹੇਗਾ ਨਹੀਂ ਤਾਂ ਬਦਨਾਮੀ ਸਹਿਣੀ ਪੈ ਸਕਦੀ ਹੈ। ਸਿਤਾਰਾ ਸਿਹਤ ਲਈ ਚੰਗਾ ਨਹੀਂ, ਇਸ ਲਈ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਅਖੀਰਲੇ ਦਿਨਾਂ ’ਚ ਵਪਾਰ ਤੇ ਕੰਮਕਾਜੀ ਦਸ਼ਾ ਚੰਗੀ, ਯਤਨਾਂ ’ਚ ਵਿਜੇ ਮਿਲੇਗੀ। ਕੋਈ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਸੰਤਾਨ ਦਾ ਰੁਖ਼ ਵੀ ਸਹਿਯੋਗ ਵਾਲਾ ਰਹੇਗਾ। ਵਿਦੇਸ਼ ਜਾਣ ਦਾ ਪ੍ਰੋਗਰਾਮ ਬਣ ਸਕਦਾ ਹੈ।
ਬ੍ਰਿਸ਼ਚਕ (22 ਅਕਤੂਬਰ ਤੋਂ 21 ਨਵੰਬਰ) -ਇਸ ਵਾਰ ਕੋਈ ਰੁਕਿਆ ਕੰਮ ਪੂਰਾ ਹੋ ਸਕਦਾ ਹੈ ਜਿਸ ਦਾ ਤੁਹਾਨੂੰ ਲੰਮੇ ਅਰਸੇ ਤੋਂ ਇੰਤਜ਼ਾਰ ਸੀ। ਸਿਹਤ ਲਈ ਸਮਾਂ ਢਿੱਲਾ ਨਜ਼ਰ ਆਉਂਦਾ ਹੈ, ਸਫ਼ਰ ’ਤੇ ਜਾਣ ਦਾ ਪ੍ਰੋਗਰਾਮ ਵੀ ਨਹੀਂ ਬਣਾਉਣਾ ਚਾਹੀਦਾ। ਪਰ ਕੰਮਕਾਜੀ ਪੁਜ਼ੀਸ਼ਨ ਠੀਕ ਰਹੇਗੀ, ਸਰਕਾਰੀ ਕੰਮਾਂ ’ਚੋਂ ਮੁਸ਼ਕਲਾਂ ਹਟਣਗੀਆਂ, ਕਦਮ ਅਗਾਂਹ ਵੱਲ ਰਹੇਗਾ। ਜਨਰਲ ਤੌਰ ’ਤੇ ਆਰਥਿਕ ਦਸ਼ਾ ਵੀ ਸੰਤੋਸ਼ਜਨਕ ਹੀ ਰਹੇਗੀ। ਤੁਸੀਂ ਹਰ ਤਰ੍ਹਾਂ ਨਾਲ ਹਾਵੀ-ਪ੍ਰਭਾਵੀ ਤੇ ਵਿਜਈ ਰਹੋਗੇ। ਜਾਇਦਾਦ ਸਬੰਧੀ ਮਾਮਲੇ ਵੀ ਤੁਹਾਡੇ ਹੱਕ ਵਿੱਚ ਰਹਿਣਗੇ। ਕੋਈ ਜ਼ਰੂਰੀ ਕੰਮ ਹਰ ਹਾਲਤ ਵਿੱਚ ਪੂਰਾ ਕਰਨਾ ਪੈ ਸਕਦਾ ਹੈ। ਅਖੀਰਲੇ ਕੁਝ ਦਿਨਾਂ ਵਿੱਚ ਧਨ ਦੀ ਕਮੀ ਹੋ ਸਕਦੀ ਹੈ, ਖ਼ਰਚਿਆਂ ’ਤੇ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੈ। ਸ਼ਤਰੂ ਨੁਕਸਾਨ ਪਹੁੰਚਾਉਣ ਦੇ ਮੂਡ ’ਚ ਰਹਿਣਗੇ, ਸਾਵਧਾਨ ਰਹਿਣ ਦੀ ਲੋੜ ਹੈ। ਘਰੇਲੂ ਗੱਲਾਂ ਨੂੰ ਲੈ ਕੇ ਮਨ ਅਸ਼ਾਂਤ ਰਹੇਗਾ।
ਧਨ (22 ਨਵੰਬਰ ਤੋਂ 21 ਦਸੰਬਰ) -ਗ੍ਰਹਿਆਂ ਦੀ ਦਸ਼ਾ ਠੀਕ ਹੈ ਜਿਸ ਕੰਮ ਵਿੱਚ ਹੱਥ ਪਾਓਗੇ ਸਫਲਤਾ ਹਾਸਲ ਹੋਵੇਗੀ। ਮਿੱਤਰਾਂ ਤੇ ਸਹਿਯੋਗੀਆਂ ਦੇ ਪਾਜ਼ੇਟਿਵ ਰੁਖ਼ ਕਰਕੇ ਮੁਸ਼ਕਲਾਂ ਸੁਲਝਣਗੀਆਂ, ਸਕੀਮਾਂ ਵੀ ਸਿਰੇ ਚੜ੍ਹ ਸਕਦੀਆਂ ਹਨ ਅਤੇ ਇੱਜ਼ਤ ਮਾਣ ਵੀ ਬਣਿਆ ਰਹੇਗਾ ਪਰ ਸ਼ਤਰੂਆਂ ’ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਉਹ ਨੁਕਸਾਨ ਪਹੁੰਚਾ ਸਕਦੇ ਹਨ। ਸਰਕਾਰੀ ਅਤੇ ਜਾਇਦਾਦੀ ਕੰਮਾਂ ਵਿੱਚ ਕਦਮ ਅਗਾਂਹ ਵੱਲ ਰਹੇਗਾ। ਅੱਗੇ ਸਮਾਂ ਵਪਾਰਕ ਅਤੇ ਕਾਰੋਬਾਰ ਲਈ ਚੰਗਾ, ਧਨ ਦੀ ਪ੍ਰਾਪਤੀ ਹੋਵੇਗੀ। ਸੰਤਾਨ ਦਾ ਰੁਖ਼ ਵੀ ਸਹਿਯੋਗ ਵਾਲਾ ਰਹੇਗਾ। ਸਿਤਾਰਾ ਸਿਹਤ ਲਈ ਚੰਗਾ ਹੈ, ਮਨ ’ਚ ਸੈਰ ਸਪਾਟੇ ਦੀ ਚਾਹਤ ਬਣੀ ਰਹੇਗੀ। ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਵਿੱਚ ਜਾਣ ਨਾਲ ਮਾਣ-ਸਨਮਾਨ ਮਿਲੇਗਾ। ਰਾਜਨੀਤੀ ਵਿੱਚ ਸਰਗਰਮ ਹੋਣ ਲਈ ਵੀ ਸਮਾਂ ਠੀਕ ਹੈ। ਜਾਇਦਾਦ ਤੇ ਸ਼ੇਅਰ ਬਜ਼ਾਰ ਦੇ ਮਾਮਲੇ ਵਿੱਚ ਅਹਿਤਿਆਤ ਵਰਤਣਾ ਬਹੁਤ ਜ਼ਰੂਰੀ ਹੈ ਨੁਕਸਾਨ ਦਾ ਡਰ ਹੈ।
ਮਕਰ (22 ਦਸੰਬਰ ਤੋਂ 21 ਜਨਵਰੀ) - ਇਸ ਵਾਰ ਦੀ ਸ਼ੁਰੂਆਤ ਕਾਫੀ ਚੰਗੀ ਹੋ ਸਕਦੀ ਹੈ, ਵਿਦਿਆਰਥੀਆਂ ਨੂੰ ਸ਼ੁਭ ਸਮਾਚਾਰ ਮਿਲੇਗਾ। ਜੀਵਨ ਸਾਥੀ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਪਰ ਅੱਗੇ ਚਲ ਕੇ ਦੁਸ਼ਮਣਾ ਦੇ ਉਭਰਨ ਤੇ ਸਿਹਤ ਦੇ ਵਿਗੜਨ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ, ਇਸ ਲਈ ਅਹਿਤਿਆਤ ਵਰਤੋ ਪਰ ਕੰਮਕਾਜੀ ਹਾਲਾਤ ਅਕਸਰ ਤਸੱਲੀਬਖ਼ਸ਼ ਰਹਿਣਗੇ। ਅੱਗੇ ਦਿਨ ਬਿਹਤਰ, ਇਰਾਦਿਆਂ ਵਿੱਚ ਸਫਲਤਾ ਮਿਲੇਗੀ। ਸ਼ਤਰੂ ਨੁਕਸਾਨ ਪਹੁੰਚਾਉਣ ਦੇ ਮੂਡ ਵਿੱਚ ਰਹਿਣਗੇ, ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹੋ। ਬਗਾਨੇ ਝਮੇਲਿਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਪ੍ਰੇਮੀਆਂ ਲਈ ਸਮਾਂ ਅਨੁਕੂਲ ਹੈ, ਡੇਟਿੰਗ ਕੀਤੀ ਜਾ ਸਕਦੀ ਹੈ। ਵਿਕੇਂਡ ਉਪਰ ਘੁੰਮਣ ਦਾ ਪ੍ਰੋਗਰਾਮ ਬਣ ਸਕਦਾ ਹੈ। ਅਦਾਲਤੀ ਅਤੇ ਸਰਕਾਰੀ ਕੰਮ ਨਿਪਟਣਗੇ। ਨੌਕਰੀ ਕਰਨ ਵਾਲਿਆ ਨੂੰ ਤਰੱਕੀ ਮਿਲਣ ਦੇ ਅਸਾਰ ਹਨ।
ਕੁੰਭ (22 ਜਨਵਰੀ ਤੋਂ 21 ਫਰਵਰੀ) -ਇਸ ਵਾਰ ਤੁਹਾਡੇ ਤੋਂ ਸਾਰੇ ਪ੍ਰਭਾਵਿਤ ਰਹਿਣਗੇ ਕਿਉਂਕਿ ਤੁਸੀਂ ਹਰ ਇਕ ਦੀ ਸਹਾਇਤਾ ਕਰੋਗੇ। ਕਾਰੋਬਾਰੀ ਦਸ਼ਾ ਚੰਗੀ, ਪਰਿਵਾਰਕ ਜੀਵਨ ਵਿੱਚ ਮਿਠਾਸ ਰਹੇਗੀ, ਸੰਤਾਨ ਦਾ ਰੁੱਖ ਵੀ ਸਹਿਯੋਗ ਵਾਲਾ ਰਹੇਗਾ। ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ ਅਤੇ ਮਾਣ-ਸਨਮਾਨ ਦੀ ਪ੍ਰਾਪਤੀ ਹੋਵੇਗੀ। ਵਿਜੇ ਸ਼੍ਰੀ ਸਾਥ ਦੇਵੇਗੀ ਪਰ ਸਿਹਤ ’ਚ ਗੜਬੜੀ ਰਹਿ ਸਕਦੀ ਹੈ, ਇਸ ਲਈ ਖਾਣ-ਪੀਣ ਵਿੱਚ ਸੰਜਮ ਵਰਤੋ ਅਤੇ ਸਾਵਧਾਨੀ ਰੱਖਣੀ ਜ਼ਰੂਰੀ ਹੈ। ਸ਼ਤਰੂ ਤਣਾਅ ਰੱਖ ਸਕਦੇ ਹਨ, ਉਨ੍ਹਾਂ ਪਾਸੋਂ ਫਾਸਲਾ ਬਣਾਈ ਰੱਖੋ। ਮਨ ’ਚ ਸੈਰ-ਸਪਾਟੇ ਦੀ ਚਾਹਤ ਰਹੇਗੀ। ਨਵਾਂ ਕਾਰੋਬਾਰ ਸ਼ੁਰੂ ਕਰਨਾ ਠੀਕ ਰਹੇਗਾ। ਮਿੱਤਰਾਂ ਤੇ ਸਹਿਯੋਗੀਆਂ ਦਾ ਸਾਥ ਲਾਭਦਾਇਕ ਹੋਵੇਗਾ। ਪਰਿਵਾਰ ਦੇ ਬਜ਼ੁਰਗਾ ਵੱਲੋਂ ਮਿਲੀਆਂ ਹਦਾਇਤਾਂ ਜੀਵਨ ’ਚ ਕਾਮਯਾਬੀਆਂ ਬਖ਼ਸ਼ਣਗੀਆਂ। ਕਾਰੋਬਾਰੀ ਤੇ ਦੂਜੇ ਹਾਲਾਤ ਠੀਕ ਹੀ ਰਹਿਣਗੇ।
ਮੀਨ (22 ਫਰਵਰੀ ਤੋਂ 21 ਮਾਰਚ) - ਸਿਤਾਰਾ ਕਾਰੋਬਾਰੀ ਲਾਭ ਵਾਲਾ, ਯਤਨਾਂ ਤੇ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਸਾਂਝੇਦਾਰੀ ਨਾਲ ਕੀਤਾ ਕੰਮ ਲਾਭ ਦੇਵੇਗਾ। ਡਿੱਗਣ-ਫਿਸਲਣ ਤੇ ਸੱਟ ਲੱਗਣ ਦਾ ਖ਼ਤਰਾ ਬਣਿਆ ਰਹੇਗਾ, ਖ਼ਰਚ ਵੀ ਵਧਣਗੇ ਜਿਸ ਨਾਲ ਬੈਂਕ ਬੈਲੰਸ ਬਿਗੜ ਸਕਦਾ ਹੈ। ਸਾੜ੍ਹਸਤੀ ਪਰੇਸ਼ਾਨੀਕਾਰਕ ਹੈ, ਇਸ ਲਈ ਅਹਿਤਿਆਤ ਰੱਖਣੀ ਚਾਹੀਦੀ ਹੈ। ਕਾਫੀ ਉਤਾਰ ਚੜ੍ਹਾਅ ਤੋਂ ਬਾਅਦ ਤੁਹਾਨੂੰ ਜੀਵਨ ’ਚ ਅੱਗੇ ਵਧਣ ਦਾ ਮੌਕਾ ਮਿਲੇਗਾ। ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ। ਅੱਗੇ ਸਮਾਂ ਧਨ ਲਾਭ ਲਈ ਚੰਗਾ, ਕੰਮਕਾਜੀ ਟੂਰ ਵੀ ਚੰਗਾ ਨਤੀਜਾ ਦੇਵੇਗਾ। ਜਾਇਜ਼ ਕੰਮਾਂ ’ਤੇ ਖ਼ਰਚ ਹੋਵੇਗਾ, ਨਵੀਂ ਗੱਡੀ ਲੈਣ ਲਈ ਸਮਾਂ ਠੀਕ ਹੈ। ਨੌਜਵਾਨਾਂ ਨੂੰ ਤਰੱਕੀ ਦੇ ਕਈ ਮੌਕੇ ਮਿਲਣਗੇ। ਵਿਦਿਆਰਥੀਆਂ ਦੀ ਮਿਹਨਤ ਵੀ ਰੰਗ ਲਿਆਏਗੀ। ਮਨ ਤੇ ਗਲਤ ਸੋਚ ਹਾਵੀ ਰਹੇਗੀ, ਪ੍ਰਮਾਤਮਾ ਵਿੱਚ ਧਿਆਨ ਲਗਾਓ ਅਤੇ ਦਾਨ-ਪੁੰਨ ਕਰੋ।
|