info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 


ਆਜ਼ਾਦ-ਰੂਹਾਂ
ਧ੍ਰੋਹ
 

ਸਦੀਆਂ ਤੋਂ,
ਵਾਰ ਵਾਰ,
ਮੈਨੂੰ ''ਕੁੱਖ'' ਵਿਚ ਹੀ,
ਦਫਨਾਇਆ ਗਿਆ!
ਜਦੋਂ ਜੰਮੀ,
ਕਿਸੇ ਪੱਥਰ ਕਿਹਾ,
ਕਿਸੇ ਅਣਹੋਣੀ,
ਕਿਸੇ ਘਰ ਦੀ ਮਾੜੀ ਕਿਸਮਤ,
ਵੱਡੀ ਹੋਈ,
‘‘ਪੱਲੇ ਮੈਂ ਤੈਂਢੇ ਲਾਗੀ” ਦਾ ਸ਼ਬਦ ਪੜਕੇ,
ਢਲ ਚੁੱਕੇ ਸੂਰਜ ਵਰਗੇ,
ਇਨਸਾਨ ਦੇ ਹੱਥ,
ਫੜਾ ਕੇ ਮੇਰਾ ਪੱਲਾ,
ਤੋਰ ਦਿਤਾ ਜਾਂਦਾ ਹੈ।
ਜਿਵੇਂ, ਮੈਂ ਕੋਈ ਇਨਸਾਨ ਨਹੀ,
ਮੱਝ ਜਾਂ ਗਾਂ ਹੋਵਾਂ!
ਫਿਰ,
ਮੈਂ ਸਾਰੀ ਉਮਰ,
‘‘ਤਨਹਾਈ”ਵਿਚ,
ਕਿਸਮਤ ਕੋਲੋਂ,
ਆਪਣੇ ਸਵਾਲਾਂ ਦੇ ਜਵਾਬ,
ਮੰਗਦੀ ਹਾਂ।
ਹਨੇਰੇ ਵਿਚੋਂ ‘‘ਚਾਨਣ ਦੀ ਛਿੱਟ”,
ਲੱਭਣ ਦੀ ਕੋਸ਼ਿਸ਼ ਕਰਦੀ ਹਾਂ
ਦੱਸਣਾ ਚਾਹੁੰਦੀ ਹਾਂ,
ਰੋ ਰੋ ਕੇ,
ਚੀਖ ਚੀਖ ਕੇ,
‘‘ਐ ਦੁਨੀਆਂ ਵਾਲਿਉ”
ਮੈਂ ਵੀ ਇਨਸਾਨ ਹਾਂ,
ਮੈਂ ਔਰਤ ਹਾਂ,
ਮੈਂ ‘‘ਮਾਂ” ਹਾਂ,
ਜਿਸਨੇ ‘‘ਜੱਗ” ਨੂੰ ਜਾਇਆ ਹੈ।
ਫਿਰ ਮੇਰੇ ਨਾਲ,
‘ਧ੍ਰੋਹ’!
ਕਿਉਂ?, ਕੀ?
ਕੋਈ ਇਸਦਾ ਜਵਾਬ ਦੇ ਸਕੇਗਾ!
ਨਹੀ!
ਸ਼ਾਇਦ,
ਕਦੀ ਵੀ ਨਹੀ!!!
-ਗੁਰਿੰਦਰ ਢੱਟ


 

ਕੁੱਝ ਸੋਚਾਂ ਨੇ ਕੁੱਝ ਫਿਕਰਾਂ ਨੇ ਲਗਦਾ ਏ ਸਾਨੂੰ ਖਾ ਜਾਣਾ,
ਸਾਡੀ ਆਸ ਦੇ ਸੂਰਜ ਡੁੱਬ ਗਏ ਨੇ ਹੁਣ ਘੁੱਪ ਹਨੇਰਾ ਛਾ ਜਾਣਾ।
ਜਿਹਨੂੰ ਡੋਰ ਫੜਾਈ ਜਿੰਦਗੀ ਦੀ ਉਸੇ ਨੇ ਕਦਰ ਹੀ ਪਾਈ ਨਾ,
ਸਾਨੂੰ ਕੱਖ ਗਲੀਆਂ ਦੇ ਉਹ ਸਮਝੇ ਉਨੇ ਮੁੱਲ ਸਾਡਾ ਕੀ ਪਾ ਜਾਣਾ।
ਕੀ ਸੋਚਿਆ ਸੀ ਕੀ ਹੋਇਆ ਏ ਇਹ ਜ਼ਿੰਦਗੀ ਤੁਰ ਗਈ ਕਿਸ ਪਾਸੇ,
ਨਾ ਬੇੜੀ ਏ ਗੋਤੇ ਖਾਂਦੇ ਆ ਕਿਸੇ ਹੱਥ ਫੜਨ ਨਾ ਆ ਜਾਣਾ।
ਨਾ ਹਮਸਫਰ ਕੋਈ ਨਾਲ ਮੇਰੇ ਜ਼ਿੰਦਗੀ ਦੀਆਂ ਵਾਟਾਂ ਲੰਬੀਆਂ ਨੇ,
ਨਾ ਰਸਤਾ ਏ ਨਾ ਮੰਜ਼ਿਲ ਏ ਅਸੀਂ ਕਿਵੇਂ ਏ ਸਫਰ ਮੁਕਾ ਜਾਣਾ।
ਲੱਖ ਵਾਰੀ ਮਰਕੇ ਇਕ ਵਾਰੀ ਮਸਾਂ ਜੀਣ ਦੀ ਆਸ ਲਗਾਉਂਦੇ ਆ,
ਸਾਨੂੰ ਹੱਸਣਾ ਕਦ ਦਾ ਭੁੱਲਿਆ ਏ ਕਿਵੇਂ ਰੋਈਦਾ ਇਹ ਵੀ ਭੁਲਾ ਜਾਣਾ।
ਨਾ ਚਾਅ ਰਹੇ ਨਾ ਸ਼ੋਕ ਰਹੇ ਸੱਧਰਾਂ ਵੀ ਖੰਭ ਲਾ ਉੱਡ ਗਈਆਂ,
ਭੁੱਲ ਗਈ ਏ ਟੋਹਰ ਸ਼ੋਕੀਨੀ ਵੀ ਕਿਵੇਂ ਹਾਰ ਸ਼ਿੰਗਾਰ ਲਗਾ ਜਾਣਾ।
ਅਸੀਂ ਦੀਵਿਆਂ ਵਾਂਗੂ ਬਲਦੇ ਆਂ ਵਿੱਚੋਂ ਵਿੱਚ ਹੀ ਧੁਖਦੇ ਰਹਿੰਦੇ ਆਂ,
ਮਰਨੇ ਨੂੰ ਥਾਂ ਕੋਈ ਲੱਭਦੇ ਆਂ ਕਿਵੇਂ ਗੀਤ ਖੁਸ਼ੀ ਦਾ ਗਾ ਜਾਣਾ।
ਹਰ ਮਹਿਫਲ ਵਿੱਚ ਹਰ ਮੇਲੇ ਵਿੱਚ ਅਸੀਂ ਫਿਰਦੇ ਵਾਂਗ ਸਦਾਈਆਂ ਦੇ,
ਸਾਡੇ ਹਾਲ ਬੁਰੇ ਗਲ ਲੀਰਾਂ ਨੇ ਕੀ ਕਿਸੇ ਨੇ ਹਿੱਕ ਨਾਲ ਲਾ ਜਾਣਾ।
ਕੁਝ ਪੀੜਾਂ ਨੇ ਕੁੱਝ ਜ਼ਖਮਾਂ ਨੇ ਸਾਡਾ ਵਾਲ ਵਾਲ ਹੀ ਬਿਨ ਦਿੱਤਾ,
ਰੱਬ ਕੋਲੋਂ ਦੁਆ ਏਹ ਮੰਗਦੇ ਆ ਕਿਤੇ ਮੌਤ ਪ੍ਰੋਹਣੀ ਆ ਜਾਵੇ,
ਸਾਡੇ ਨਾਲ ਜੋ ਕੀਤੀਆਂ ਸੱਜਣਾਂ ਨੇ ਕਿਸੇ ਦੁਸ਼ਮਣ ਨਾਲ ਵੀ ਹੋਵਣ ਨਾ,
ਸਾਡਾ ਖੂਨ ਨਿਚੋੜ ਕੇ ਪੀ ਤੁਰ ਗਏ ਕੀ ਮੂੰਹ ਨੂੰ ਪਾਣੀ ਲਾ ਜਾਣਾ।
ਸਾਡਾ ਹਾਲ ਹਾਏ ਹੁਣ ਲੈਣ ਜੇ ਕਿਧਰੇ ਪੱਥਰ ਵੀ ਮੌਮ ਨੇ ਹੋ ਜਾਣੇ,
ਸੁਣਨ ਵਾਲਿਆਂ ਦਾ ਏਹ ਹਾਲ ਹਊ ਅਸੀਂ ਸਹੇ ਤੇ ਕੀ ਘਬਰਾ ਜਾਣਾ।
ਅਸੀਂ ਜਿਨ੍ਹਾਂ ਨੂੰ ਵੇਖ ਕੇ ਜਿਉਂਦੇ ਸੀ ਹੁਣ ਉਨ੍ਹਾਂ ਤੋਂ ਨਫਰਤ ਹੋ ਗਈ ਏ,
ਉਹ ਗੈਰਾਂ ਦੇ ਸਾਹਾਂ ਵਿੱਚ ਵਸਦੇ ਅਸੀਂ ਦਿਲੋਂ ਹੀ ਉਹਨੂੰ ਭੁਲਾ ਜਾਣਾ।
ਸਾਡੀ ਕੁੱਲੀ ਨੂੰ ਅੱਗ ਲਾਈ ਏ ਉਹਦੇ ਰੋਸ਼ਨ ਰਹਿਣ ਚੁਬਾਰੇ ਨੀ,
ਪਰ ਸਾਡੀ ਇਸ ਬਰਬਾਦੀ ਨੇ ਕੁਝ ਦਾਗ ਵੀ ਉਹ ਤੇ ਲਾ ਜਾਣਾ।
ਬਦਨਾਮੀ, ਧੱਕੇ ਤੇ ਠੋਕਰਾਂ ਸਾਡੇ ਹਿੱਸੇ ਖੱਜਲ ਖੁਵਾਰੀ ਏ,
ਉਹ ਚੰਨ ਬਣ ਗੈਰਾਂ ਦੇ ਚੜ ਗਏ ਸਾਡਾ ਦੀਵਾ ਵੀ ਉਨ੍ਹਾਂ ਬੁਝਾ ਜਾਣਾ
ਨਾ ਫਿਕਰ ਕਰੀਂ ਅਸੀਂ ਤੇਰੇ ਆਂ ਜੋ ਹੱਸ ਹੱਸ ਪਹਿਲਾ ਕਹਿੰਦੇ ਸੀ,
ਸਮਾਂ ਆਏ ਤੇ ਰੰਗ ਬਦਲ ਗਏ ਜੋ ਉਨ੍ਹਾਂ ਪਿੱਠ ਵਿੱਚ ਛੁਰਾ ਚੁਬਾ ਜਾਣਾ
‘ਜਸਬੀਰ ਦੋਲੀਕੇ’ ਨੇ ਵੇਖ ਲਏ ਆਪਣੇ ਤੇ ਪਰਾਏ ਕੀ ਹੁੰਦੇ,
ਆਪਣਿਆਂ ਤੋਂ ਰੱਬ ਬਚਾਵੇ ਹੀ ਇਨ੍ਹਾਂ ਰਾਹ ਸਿਵਿਆ ਦੇ ਪਾ ਜਾਣਾ।
-ਜਸਬੀਰ ਦੋਲੀਕੇ
 
Home | Main news | Contact us
All rights reserved with KUKSAMACHAR