|
|
|
|
| ਫਿਲਮ ਜਗਤ |
ਅਕਸ਼ੇ ਫਿਲਮ ‘ਸਿੰਘ ਇਜ਼ ਕਿੰਗ’ ਵਿੱਚ ਸਿੱਖ ਦੀ ਭੂਮਿਕਾ ’ਚ |
 |
|
ਆਮਤੌਰ ’ਤੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਆਉਂਦੀ ਹੈ, ਪਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਸਿੰਘ ਇਜ਼ ਕਿੰਗ’ ਰਿਲੀਜ਼ ਤੋਂ ਪਹਿਲੇ ਹੀ ਖੂਬ ਚਰਚਾ ਵਿੱਚ ਹੈ। ਭਾਵੇਂ ਵਿਵਾਦ ਦੇ ਕਰਕੇ ਫਿਲਮ ਚਰਚਾ ਵਿੱਚ ਹੈ, ਕਿਉਂਕਿ ਸਿੱਖ ਭਾਈਚਾਰੇ ਵੱਲੋਂ ਅਕਸ਼ੇ ਦੇ ਸਿੱਖੀ ਸਰੂਪ ਦੀ ਪੇਸ਼ਕਾਰੀ ਨੂੰ ਲੈ ਕਿ ਵਿਵਾਦ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਫਿਲਮ ਵਿਵਾਦ ਹੋਣ ਉਪਰ ਹੀ ਚਰਚਾ ਵਿੱਚ ਆਏ, ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਉਪਰ ਵੀ ਉਹ ਚਰਚਾ ਵਿੱਚ ਆ ਸਕਦੀ ਹੈ।
|
|
ਦਰਅਸਲ, ਫਿਲਮ ਵਿੱਚ ਅਕਸ਼ੇ ਇਕ ਸਿੱਖ ਦੇ ਰੋਲ ਵਿੱਚ ਹਨ। ਫਿਲਮ ਵਿੱਚ ਕੁੱਝ ਹੋਰ ਲੋਕਾਂ ਦੇ ਨਾਲ ਉਨ੍ਹਾਂ ਨੂੰ ਪੱਗੜੀ ਬਨ੍ਹਣੀ ਸੀ। ਅਕਸ਼ੇ ਨੂੰ ਮਾਮਲਾ ਇਨ੍ਹਾਂ ਨਾਜ਼ੁਕ ਲੱਗਾ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸਾਵਧਾਨੀ ਬਰਤਣ ਦੀ ਸੋਚੀ। ਗੌਰਤਲਬ ਹੈ ਕਿ ‘ਸਿੰਘ ਇਜ਼ ਕਿੰਗ’ ਦੀ ਸ਼ੂਟਿੰਗ ਆਸਟਰੇਲੀਆ ਵਿੱਚ ਹੋਈ ਹੈ। ਪ੍ਰੋਡਿਊਸਰ ਵਿਪੁਲ ਸ਼ਾਹ ਅਤੇ ਅਕਸ਼ੇ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਕਿਧਰੇ ਇਸ ਨਾਲ ਸਿੱਖ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ, ਇਸ ਲਈ ਉਨ੍ਹਾਂ ਨੇ ਪਹਿਲੇ ਹੀ ਮੈਲਬੌਰਨ ਸਿੱਖ ਭਾਈਚਾਰੇ ਦੇ ਮੁਖੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਸਹੀ ਢੰਗ ਨਾਲ ਪਗੜੀ ਬੰਨਣ ਦੀ ਬੇਨਤੀ ਕੀਤੀ।
ਆਸਟਰੇਲੀਆ ਵਿੱਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਯੂਨਿਟ ਮੈਂਬਰਸ ਅਤੇ ਲੋਕਲ ਸਿੱਖਾਂ ਦੀ ਕਾਫੀ ਮਿਹਨਤ ਤੋਂ ਬਾਅਦ ਅਕਸ਼ੇ ਪੂਰੀ ਤਰ੍ਹਾਂ ਸਿੱਖ ਨਜ਼ਰ ਆਏ। ਵਿਪੁਲ ਨੂੰ ਸਿੱਖ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਡਰ ਲੱਗ ਰਿਹਾ ਸੀ, ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਮੈਲਬੌਰਨ, ਸਿਡਨੀ ਅਤੇ ਐਡੀਲੇਡ ਰਹਿੰਦੇ ਸਿੱਖ ਭਾਈਚਾਰੇ ਦੇ ਮੁਖੀਆਂ ਨੂੰ ਫਿਲਮ ਦੇ ਸੈੱਟ ਉਪਰ ਆ ਕੇ ਅਕਸ਼ੇ ਦੀ ਪਗੜੀ ਬੰਨ੍ਹਣ ਦਾ ਸੱਦਾ ਦੇ ਦਿੱਤਾ।
ਉਨ੍ਹਾਂ ਨੇ ਨਾ ਸਿਰਫ ਅਕਸ਼ੇ, ਬਲਕਿ ਸੋਨੂੰ ਸੂਦ, ਰਣਬੀਰ ਸ਼ੌਰੀ, ਓਮ ਪੁਰੀ ਅਤੇ ਜਾਵੇਦ ਜਾਫਰੀ ਨੂੰ ਵੀ ਪੱਗ ਬੰਨ੍ਹਵਾਈ। ਵਿਪੁਲ ਨੇ ਭਾਰਤ ਦੇ ਸਿੱਖ ਸੰਗਠਨਾਂ ਨੂੰ ਅਕਸ਼ੇ ਦਾ ਲੁਕ ਦਿਖਾ ਕੇ ਉਨ੍ਹਾਂ ਦੀ ਹਾਂ ਵੀ ਲੈ ਲਈ ਹੈ, ਤਾਂਕਿ ਕੋਈ ਰੌਲਾ ਨਾ ਪਵੇ। ਹੁਣ ਦੇਖਣਾ ਇਹ ਹੈ ਕਿ ਦਰਸ਼ਕਾਂ ਨੂੰ ਅਕਸ਼ੇ ਦਾ ਰੋਲ ਕਿਵੇਂ ਲਗਦਾ ਹੈ ਅਤੇ ਸਿੱਖ ਭਾਈਚਾਰਾ ਕਿਸ ਹੱਦ ਤੱਕ ਫਿਲਮ ਨੂੰ ਚਲਣ ਦੀ ਮੰਜ਼ੂਰੀ ਦਿੰਦਾ ਹੈ।
|
|
| ਸੰਧਿਆ ਨੂੰ ਚੀਨ ਤੋਂ ਸੱਦਾ |
| |
ਸੰਧਿਆ ਮ੍ਰਿਦੁਲ ਨੇ ਟੈਲੀਵਿਜ਼ਨ ਸੀਰੀਅਲ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਪਰ ਉਸ ਨੇ ਹੁਣ ‘ਸਾਥੀਆ’ ਅਤੇ ‘ਪੇਜ-3’ ਨਾਲ ਬਾਲੀਵੁੱਡ ਵਿੱਚ ਵੀ ਚੰਗੀ-ਖਾਸੀ ਪਛਾਣ ਬਣਾ ਲਈ ਹੈ। ਉਨ੍ਹਾਂ ਦੇ ਬਾਰੇ ਵਿੱਚ ਫਿਲਹਾਲ ਖ਼ਬਰ ਇਹ ਹੈ ਕਿ 2005 ਵਿੱਚ ਆਏ ਉਨ੍ਹਾਂ ਦੇ ਟੀਵੀ ਸੀਰੀਅਲ ‘ਕੋਸ਼ਿਸ਼ ਏਕ ਆਸ਼ਾ’ ਦੀ ਵਜ੍ਹਾ ਨਾਲ ਸੰਧਿਆ ਨੂੰ ਇੰਟਰਨੈਸ਼ਨਲ ਪ੍ਰਸਿਧੀ ਮਿਲ ਰਹੀ ਹੈ। ਉਨ੍ਹਾਂ ਦਾ ਇਹ ਸੀਰੀਅਲ 2005 ਤੋਂ ਚਾਈਨੀਜ਼ ਟੈਲੀਵੀਜ਼ਨ ਚੈਨਲ ਉਪਰ ਪ੍ਰਸਾਰਿਤ ਹੋ ਰਿਹਾ ਹੈ। ਇਸ ਸੀਰੀਅਲ ਨੂੰ ਮਿਲ ਰਹੀ ਜ਼ਬਰਦਸਤ ਸਫਲਤਾ ਨੇ ਸੰਧਿਆ ਨੂੰ ਉਥੇ ਘਰ-ਘਰ ਵਿੱਚ ਪਸੰਦੀਦਾ ਬਣਾ ਦਿੱਤਾ ਹੈ। ਇਸੀ ਦਾ ਨਤੀਜਾ ਹੈ ਕਿ ਉਹ ਪਹਿਲੀ ਅਜਿਹੀ ਭਾਰਤੀ ਹੀਰੋਇਨ ਬਨਣ ਜਾ ਰਹੀ ਹੈ, ਜਿਸ ਨੂੰ 14ਵੇਂ ਸ਼ੰਘਾਈ ਟੈਲੀਵੀਜ਼ਨ ਫੈਸਟੀਵੱਲ ਵਿੱਚ ਸੱਦਾ ਦਿੱਤਾ ਗਿਆ ਹੈ।
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਧਿਆ ਉਥੇ ਟੀਵੀ ਫਿਲਮ ਕੈਟੇਗਿਰੀ ਦੀ ਜਿਊਰੀ ਮੈਂਬਰ ਹੋਵੇਗੀ। ਇਸ ਤੋਂ ਪਹਿਲੇ ਕਿਸੀ ਭਾਰਤੀ ਐਕਟਰ ਨੂੰ ਚੀਨ ਤੋਂ ਇਸ ਤਰ੍ਹਾਂ ਦਾ ਸੱਦਾ ਨਹੀਂ ਮਿਲਿਆ ਹੈ। ਸੂਤਰਾਂ ਦੇ ਮੁਤਾਬਕ ਸੰਧਿਆ ਇਸ ਸੱਦੇ ਤੋਂ ਬਹੁਤ ਖੁਸ਼ ਹੈ ਅਤੇ ਉਥੇ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਇਸ ਵੇਲੇ ਚੀਨ ਵਿੱਚ ਆਪਣੀ ਪਸੰਦਗੀ ਦਾ ਕੋਈ ਅੰਦਾਜ਼ਾ ਨਹੀਂ ਹੈ। ਇਸ ਲਈ, ਉਹ ਫਿਲਹਾਲ ਜ਼ਿਆਦਾ ਉਮੀਦ ਵੀ ਨਹੀਂ ਲਗਾ ਰਹੀ।
|
|
|
ਕੈਟਰੀਨਾ ਬਣੀ ਸਭ ਤੋਂ ‘ਸੈਕਸੀ ਵੁਮੈਨ’ |
 |
|
ਕੈਟਰੀਨਾ ਕੈਫ ਪਿਛਲੇ ਦਿਨੀਂ ਆਪਣੇ ਬੁਆਏਫ੍ਰੈਂਡ ਸਲਮਾਨ ਖਾਨ ਨਾਲ ਲੜਾਈ ਦੀ ਖ਼ਬਰਾਂ ਤੋਂ ਬਾਅਦ ਮੁੜ ਚਰਚਾ ਵਿੱਚ ਹੈ। ਗੌਰਤਲਬ ਹੈ ਕਿ ਉਨ੍ਹਾਂ ਨੂੰ ਦੁਨੀਆ ਦੀ ਸਭ ਤੋਂ ‘ਸੈਕਸੀ ਵੁਮੈਨ’ ਦਾ ਖਿਤਾਬ ਮਿਲਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਹਾਲ ਹੀ ਵਿੱਚ ਬੈਂਕਾੱਕ ’ਚ ਆਯੋਜਿਤ ਆਈਫਾ ਐਵਾਰਡਸ ਦੇ ਦੌਰਾਨ ਵੀ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਇਸ ਪਰਫਾਰਮੈਂਸ ਤੋਂ ਬਾਅਦ ਕੈਟਰੀਨਾ ਨੂੰ ਲਗਾਤਾਰ ਮਿਲ ਰਹੀ ਵਧਾਈਆਂ ਦਾ ਸਿਲਸਿਲਾ ਥਮਦਾ ਰੁੱਕਦਾ ਨਹੀਂ ਆ ਰਿਹਾ ਹੈ।
ਕੈਟਰੀਨਾ ਕਹਿੰਦੀ ਹੈ, ‘ਆਈਫਾ ਪਰਫਾਰਮੈਂਸ ਅਤੇ ਐਵਾਰਡ ਮਿਲਣ ਤੋਂ ਬਾਅਦ ਮੇਰਾ ਫੋਨ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ। ਮੈਂ ਚਾਹੁੰਦੀ ਸੀ ਕਿ ਆਈਫਾ ਵਿੱਚ ਅਕਸ਼ੇ ਵੀ ਮੇਰੇ ਨਾਲ ਸਟੇਜ ਉਪਰ ਹੋਣ, ਪਰ ਉਹ ਪਰਫਾਰਮੈਂਸ ਤੋਂ ਪਹਿਲੀ ਰਾਤ ਨੂੰ ਹੀ ਉਥੋਂ ਨਿਕਲ ਗਏ ਸਨ।’
ਕੈਟਰੀਨਾ, ਅਕਸ਼ੇ ਦੇ ਨਾਲ ਡਾਂਸ ਕਿਉਂ ਕਰਨਾ ਚਾਹੁੰਦੀ ਸੀ? ਇੰਡਸਟਰੀ ਦੇ ਜਾਣਕਾਰ ਦਸਦੇ ਹਨ ਕਿ ਸਲਮਾਨ ਨਾਲ ਬ੍ਰੇਕਅਪ ਤੋਂ ਬਾਅਦ ਹੁਣ ਕੈਟਰੀਨਾ ਦੀ ਅਕਸ਼ੇ ਦੇ ਨਾਲ ਕਾਫੀ ਪੱਟ ਰਹੀ ਹੈ। ਹਾਲ ਹੀ ਵਿੱਚ ਦੋਵਾਂ ਨੇ ‘ਸਿੰਘ ਇਜ਼ ਕਿੰਗ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਹਾਲਾਂਕਿ ਕੈਟਰੀਨਾ ਨੇ ਆਈਫਾ ਵਿੱਚ ਕੋਈ ਐਵਾਰਡ ਨਹੀਂ ਜਿੱਤਿਆ, ਬਾਵਜੂਦ ਇਸ ਦੇ ਉਹ ਲਗਾਤਾਰ ਚਰਚਾ ਵਿੱਚ ਬਣੀ ਹੋਈ ਹੈ। ਜ਼ਾਹਿਰ ਹੈ ਕਿ ਇਸ ਦੀ ਵਜ੍ਹਾ ਕੈਟਰੀਨਾ ਦਾ ਸਭ ਤੋਂ ਸੈਕਸੀ ਵੁਮੈਨ ਚੁਣਿਆ ਜਾਣਾ ਹੈ। ਗੌਰਤਲਬ ਹੈ ਕਿ ਇਸ ਕਾਂਪੀਟੀਸ਼ਨ ਵਿੱਚ ਕੈਟਰੀਨਾ ਨੇ ਐਂਜਲੀਨਾ ਜੋਲੀ, ਕਰੀਨਾ ਕਪੂਰ, ਬਿਪਾਸ਼ਾ ਬਸੁ ਅਤੇ ਦੀਪਿਕਾ ਪਾਦੁਕੋਣ ਵਰਗੀਆਂ ਹਾੱਟ ਹੀਰੋਇਨਾਂ ਨੂੰ ਹਰਾ ਦਿੱਤਾ ਹੈ।
ਵਾਕਈ ਕੈਟਰੀਨਾ ਨੇ ਇਹ ਐਵਾਰਡ ਜਿੱਤ ਕੇ ਸਾਬਿਤ ਕਰ ਦਿੱਤਾ ਹੈ ਕਿ ਕਿਉਂ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਸਭ ਤੋਂ ਹੱਟ ਕੇ ਮੰਨਿਆ ਜਾਂਦਾ ਹੈ। ਕੈਟਰੀਨਾ ਨੇ ਦੱਸਿਆ, ‘ਮੈਨੂੰ ਇਹ ਜਾਣ ਕੇ ਬਹੁਤ ਚੰਗਾ ਲਗਿਆ
|
|
|
ਹੈ ਕਿ ਮੇਰੇ ਚਾਹੁਣ ਵਾਲਿਆਂ ਨੇ ਮੇਰੇ ਲਈ ਸਮਾਂ ਕੱਢ ਕੇ ਮੈਨੂੰ ਨੰਬਰ ਵਨ ਦੀ ਕੁਰਸੀ ਤੱਕ ਪਹੁੰਚਾਇਆ। ਖਾਸਤੌਰ ’ਤੇ ਉਸ ਵੇਲੇ, ਜਦੋਂ ਮੇਰੇ ਮੁਕਾਬਲੇ ਵਿੱਚ ਦੁਨੀਆ ਭਰ ਦੀਆਂ ਖੂਬਸੂਰਤ ਹੀਰੋਇਨਾਂ ਮੌਜੂਦ ਸਨ। ਮੈਨੂੰ ਸਮਝ ਨਹੀਂ ਆ ਰਹੀ ਕਿ ਆਪਣੇ ਫੈਨਸ ਦਾ ਕਿਵੇਂ ਧੰਨਵਾਦ ਕਰਾਂ।’
ਕਰੀਨਾ ਮੁੜ ਵਜ਼ਨ ਵਧਾਉਣ ਲੱਗੀ |
 |
|
ਫਿਲਮਾਂ ਦੀ ਡਿਮਾਂਡ ਦੇ ਹਿਸਾਬ ਨਾਲ ਹੀਰੋਇਨਾਂ ਆਪਣੇ ਆਪ ਨੂੰ ਬਦਲਨਾ ਬਾਖੂਬੀ ਜਾਣਦੀਆਂ ਹਨ। ਹੁਣ ਕਰੀਨਾ ਕਪੂਰ ਨੂੰ ਹੀ ਦੇਖ ਲਓ। ਪਿਛਲੇ ਦਿਨਾਂ ਆਈ ਫਿਲਮ ‘ਟਸ਼ਨ’ ਦੇ ਲਈ ਉਨ੍ਹਾਂ ਨੇ ਆਪਣਾ ਕਾਫੀ ਵਜ਼ਨ ਘੱਟ ਕੀਤਾ ਸੀ। ਹੁਣ ਖ਼ਬਰ ਹੈ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਮੈਂ ਔਰ ਮਿਸੇਜ਼ ਖੰਨਾ’ ਦੇ ਲਈ ਆਪਣਾ ਵਜ਼ਨ ਕੁੱਝ ਕਿਲੋ ਵਧਾਉਣ ਵਿੱਚ ਲੱਗੀ ਹੈ। ਸੂਤਰਾਂ ਦੇ ਮੁਤਾਬਕ ਬੇਬੋ ਇਸ ਫਿਲਮ ਵਿੱਚ ਇਕ ਹਾਊਸ ਵਾਈਫ ਦਾ ਰੋਲ ਕਰ ਰਹੀ ਹੈ।
ਇਸ ਫਿਲਮ ਦੇ ਲਈ ਕਰੀਨਾ ਦੀ ਡ੍ਰੈਸੇਜ ਉਨ੍ਹਾਂ ਦੇ ਫੇਵਰਿਟ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤੀ ਹੈ। ਮਨੀਸ਼ ਕਹਿੰਦੇ ਹਨ, ‘ਕਰੀਨਾ ਇਸ ਤੋਂ ਪਹਿਲੇ ਕਦੇ ਇੰਨ੍ਹੀਂ ਖੂਬਸੂਰਤ ਦਿਖਾਈ ਨਹੀਂ ਦਿੱਤੀ।’ ਜਦੋਂ ਕਿ ਕਰੀਨਾ ਦੇ ਕਰੀਬੀ ਮਿੱਤਰ ਦਸਦੇ ਹਨ, ‘ਇਸ ਫਿਲਮ ਵਿੱਚ ਕਰੀਨਾ ਦੇ ਫੈਂਸ ਨੂੰ ਉਨ੍ਹਾਂ ਦਾ ਰੀਅਲ ਲੁੱਕ ਦਿਖੇਗਾ, ਕਿਉਂਕਿ ਉਨ੍ਹਾਂ ਨੇ ਪਿਛਲੇ ਦਿਨ੍ਹਾਂ ਕੁੱਝ ਫਿਲਮਾਂ ਦੀ ਵਜ੍ਹਾਂ ਨਾਲ ਆਪਣਾ ਵਜ਼ਨ ਕੁੱਝ ਘੱਟ ਕੀਤਾ ਸੀ। ਭਲੇ ਹੀ ਕਰੀਨਾ ਨੇ ਥੋੜਾ ਵਜ਼ਨ ਵਧਾ ਲਿਆ ਹੋਵੇ, ਪਰ ਅਜੇ ਵੀ ਉਹ ਰੋਜ਼ਾਨਾ ਦੋ ਘੰਟੇ ਯੋਗਾ ਕਰ ਰਹੀ ਹੈ।’
ਕਰੀਨਾ ਦੇ ਡਾਈਟੀਸ਼ਿਅਨ ਨੇ ਦੱਸਿਆ, ‘ਅੱਜਕਲ ਕਰੀਨਾ ਪਰਾਂਠੇ, ਮੋਮੋਜ਼, ਚੀਜ਼ ਪਾਸਤ ਅਤੇ ਕੇਲੇ ਆਦਿ ਖਾ ਰਹੀ ਹੈ, ਤਾਂਕਿ ਉਸ ਦਾ ਵਜ਼ਨ ਤੇਜ਼ੀ ਨਾਲ ਵਧੇ। ਵੈਸੇ, ਇਸ ਫਿਲਮ ਦੀ ਸ਼ੂਟਿੰਗ ਪੂਰੀ ਹੁੰਦੇ ਹੀ ਉਹ ਆਪਣਾ ਵਜ਼ਨ ਦੁਬਾਰਾ ਘੱਟ ਕਰਨ ਵਿੱਚ ਲੱਗ ਜਾਏਗੀ ਅਤੇ ਮੁੜ ਅਗਲੀ ਫਿਲਮ ਸ਼ੁਰੂ ਕਰੇਗੀ।
|
|
|
ਮਲਿਕਾ ਦਾ ਬਦਲਿਆ ਅੰਦਾਜ਼ |
| |
ਬਾਲੀਵੁੱਡ ਦੀ ਹਾੱਟ ਹੀਰੋਇਨ ਮਲਿਕਾ ਸਹਿਰਾਵਤ ਹੁਣ ਆਪਣਾ ਅੰਦਾਜ਼ ਬਦਲਣ ਜਾ ਰਹੀ ਹੈ। ਮਲਿਕਾ ਹੁਣ ਕਾਮੇਡੀ ਦੇ ਜਲਵੇ ਦਿਖਾਏਗੀ। ਗੌਰਤਲਬ ਹੈ ਕਿ ਇਸ ਸਾਲ ਮਲਿਕਾ ਦੀ ਦੋ ਕਾਮੇਡੀ ਫਿਲਮਾਂ ‘ਅਗਲੀ ਔਰ ਪਗਲੀ’ ਅਤੇ ‘ਮਾਨ ਗਏ ਮੁਗਲੇ ਆਜ਼ਮ’ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦੋਵਾਂ ਹੀ ਫਿਲਮਾਂ ਵਿੱਚ ਉਨ੍ਹਾਂ ਨੇ ਸੋਲੋ ਲੀਡ ਰੋਲ ਕੀਤੇ ਹਨ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਮਲਿਕਾ ਦੀਆਂ ਦੋ ਵੱਡੀਆਂ ਫਿਲਮਾਂ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੀਆਂ ਹਨ।
ਦਰਅਸਲ, ਮਲਿਕਾ ਚਾਹੁੰਦੀ ਹੈ ਕਿ ਉਨ੍ਹਾਂ ਦੀਆਂ ਦੋਵੇਂ ਫਿਲਮਾਂ ਇਕੱਠੇ ਰਿਲੀਜ਼ ਨਾ ਹੋਣ, ਤਾਂਕਿ ਦੋਵਾਂ ਨੂੰ ਸਹੀ ਢੰਗ ਨਾਲ ਨੋਟਿਸ ਕੀਤਾ ਜਾ ਸਕੇ ਅਤੇ ਦਰਸ਼ਕ ਦੋਵੇਂ ਫਿਲਮਾਂ ਦਾ ਵੱਖ-ਵੱਖ ਆਨੰਦ ਮਾਣ ਸਕਣ। ਉਨ੍ਹਾਂ ਨੇ ਇਨ੍ਹਾਂ ਫਿਲਮਾਂ ਦੇ ਪ੍ਰਾੱਡਕਸ਼ਨ ਹਾਊਸ ਨੂੰ ਵੀ ਕਿਹਾ ਹੈ ਕਿ ਦੋਵੇਂ ਫਿਲਮਾਂ ਨੂੰ ਇਕੱਠੇ ਰਿਲੀਜ਼ ਨਾ ਕੀਤਾ ਜਾਏ। ਪਰਸੈਪਟ ਪਿਕਚਰ ਕੰਪਨੀ ਦੇ ਇਕ ਸੂਤਰ ਨੇ ਦੱਸਿਆ ਕਿ ‘ਅਗਲੀ ਔਰ ਪਗਲੀ’ ਦੀ ਰਿਲੀਜ਼ ਡੇਟ 25 ਜੁਲਾਈ ਹੋਵੇਗੀ। ਫਿਲਮ ਦਾ ਪਹਿਲਾ ਪ੍ਰੋਮੋ ਵੀ ਆੱਨ ਏਅਰ ਹੋ ਚੁੱਕਾ ਹੈ। ਉਮੀਦ ਹੈ ਕਿ ‘ਮਾਨ ਗਏ ਮੁਗਲੇ ਆਜ਼ਮ’ ਦੇ ਨਾਲ ਇਸ ਦੀ ਰਿਲੀਜ਼ ਡੇਟ ਕਲੈਸ਼ ਨਹੀਂ ਕਰੇਗੀ।
ਉੱਥੇ ‘ਮਾਨ ਗਏ ਮੁਗਲੇ ਆਜ਼ਮ’ ਦੇ ਪ੍ਰੋਡਿਊਸਰ ਰਤਨ ਜੈਨ ਦਸਦੇ ਹਨ, ‘ਅਸੀਂ ‘ਅਗਲੀ ਔਰ ਪਗਲੀ’ ਦੀ ਵਜ੍ਹਾ ਨਾਲ ਆਪਣੀ ਰਿਲੀਜ਼ ਡੇਟ ਅੱਗੇ ਖਿਸਕਾ ਲਈ ਹੈ। ਪਹਿਲੇ ਸਾਡੀ ਫਿਲਮ ਵੀ ਜੁਲਾਈ ਵਿੱਚ ਰਿਲੀਜ਼ ਹੋ ਰਹੀ ਸੀ, ਪਰ ਹੁਣ ਇਸ ਦੇ ਅਗਸਤ ਵਿੱਚ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਹੋ ਸਕਦਾ ਹੈ ਕਿ ਫਿਲਮ ਇਸ ਤੋਂ ਵੀ ਜ਼ਿਆਦਾ ਲੇਟ ਹੋ ਜਾਏ, ਕਿਉਂਕਿ ਅਜੇ ਸਾਡਾ ਪੋਸਟ ਪ੍ਰਾੱਡਕਸ਼ਨ ਦਾ ਕੰਮ ਬਾਕੀ ਹੈ।’ ਯਾਨੀ ਮਲਿਕਾ ਦੀ ਮਿਹਨਤ ਸਫਲ ਹੋ ਗਈ ਹੈ। ਇਸ ਤਰ੍ਹਾਂ ਮਲਿਕਾ ਦੀ ਖਾਹਿਸ਼ ਵੀ ਪੂਰੀ ਹੋ ਜਾਏਗੀ, ਬਾਕੀ ਉਹ ਕਾਮੇਡੀ ਰਹੀ ਕੇ ਜਲਵੇ ਬਖੇਰਦੀ ਹੈ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
|
|
| | | | |
|
|
|
|
|