info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਸਿਹਤਨਾਮਾ
ਪੈਰਾਂ ਦੀ ਖੂਬਸੂਰਤੀ ਦਾ ਵੀ ਰੱਖੋ ਧਿਆਨ
ਫਟੀਆਂ ਅੱਡੀਆਂ - ਪੈਰਾਂ ਦੀਆਂ ਫਟੀਆਂ ਹੋਈਆਂ ਅੱਡੀਆਂ ਤੁਹਾਡੇ ਰਹਿਣ-ਸਹਿਣ ਦੇ ਬਾਰੇ ਵਿੱਚ ਬਹੁਤ ਕੁੱਝ ਕਹਿੰਦੀਆਂ ਹਨ। ਅੱਡੀਆਂ ਦੀ ਇਹ ਹਾਲਤ ਕਈ ਵਜ੍ਹਾ ਨਾਲ ਹੋ ਸਕਦੀ ਹੈ, ਜੀਵੇਂ ਦੇਰ ਤੱਕ ਖੜ੍ਹੇ ਰਹਿਣਾ, ਮੋਟਾਪਾ, ਖੁੱਲ੍ਹੀਆਂ ਜੁੱਤੀਆਂ ਪਾਉਣਾ, ਚਮੜੀ ਦਾ ਰੁੱਖਾ ਹੋਣਾ, ਪਰਸਨਲ ਹਾਈਜੀਨ ਉਪਰ ਧਿਆਨ ਦੇਣਾ ਅਤੇ ਪੈਰਾਂ ਦਾ ਖਿਆਲ ਨਾ ਰੱਖਣਾ।
ਇਹ ਕਰੋ - ਪੈਰਾਂ ਨੂੰ ਰੋਜ਼ਾਨਾ ਚੰਗੀ ਤਰ੍ਹਾਂ ਸਾਫ ਕਰੋ ਅਤੇ ਇਨ੍ਹਾਂ ਉਪਰ ਥੋੜੀ ਮਾਇਸ਼ਚਰਾਈਜ਼ਰ ਕਰੀਮ ਲਗਾਓ। ਜਲਦੀ ਆਰਾਮ ਦੇ ਲਈ ਰਾਤ ਨੂੰ ਸੌਣ ਤੋਂ ਪਹਿਲੇ ਮਾਇਸ਼ਚਰਾਈਜ਼ਿੰਗ ਫੁੱਟ ਵਾਸ਼ ਤੇ ਗਰਮ ਪਾਣੀ ਵਿੱਚ ਪੈਰ ਡਬੋਵੋ ਅਤੇ ਫਿਰ ਮਾਇਸ਼ਚਰਾਈਜ਼ਰ ਲਗਾ ਲਓ। ਵੈਸਲੀਨ ਅਤੇ ਨੀਂਬੂ ਦੇ ਮਿਕਸਚਰ ਨੂੰ ਵੀ ਫਟੀਆਂ ਅੱਡੀਆਂ ਦੇ ਇਲਾਜ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਨਾਰੀਅਲ ਦੇ ਤੇਲ ਵਿੱਚ ਗਲਿਸਰੀਨ ਮਿਲਾ ਕੇ ਲਗਾਉਣ ਨਾਲ ਫਟੀ ਅੱਡੀਆਂ ਦੀ ਸਮੱਸਿਆ ਜਲਦੀ ਹੀ ਦੂਰ ਹੋ ਜਾਂਦੀ ਹੈ। ਜੇ ਤੁਹਾਡੇ ਕੋਲ ਘਰ ਵਿੱਚ ਅਜਿਹੇ ਲੋਸ਼ਨ ਤਿਆਰ ਕਰਨ ਦਾ ਸਮਾਂ ਨਹੀਂ ਹੈ, ਤਾਂ ਡੀਪ ਮਾਇਸ਼ਚਰਾਈਜ਼ਿੰਗ ਵਾਲਾ ਫੁੱਟ ਕੇਅਰ ਲੋਸ਼ਨ ਇਸਤੇਮਾਲ ਕਰੋ। ਜਿੱਥੇ ਤੱਕ ਹੋ ਸਕੇ, ਬੰਦ ਜੁੱਤੀਆਂ ਪਾਓ। ਇਸ ਨਾਲ ਤੁਹਾਡੇ ਪੈਰਾਂ ਉਪਰ ਧੂੜ-ਮਿੱਟੀ ਨਹੀਂ ਚੜ੍ਹੇਗੀ। ਇਨ੍ਹਾਂ ਦੇ ਬਾਵਜੂਦ, ਜੇ ਤੁਹਾਡੀ ਸਮੱਸਿਆ ਦੂਰ ਨਹੀਂ ਹੁੰਦੀ ਹੈ, ਤਾਂ ਕਿਸੀ ਸਪੈਸ਼ਲਿਸਟ ਤੋਂ ਸਲਾਹ ਲਓ।
ਹੋਮ ਪੈਡੀਕਿਊਰ - ਕੁਸ਼ਲ ਹੱਥਾਂ ਵੱਲੋਂ ਪੈਡੀਕਿਊਰ ਦਾ ਮਜ਼ਾ ਵਾਕਈ ਵੱਖ ਹੈ, ਪਰ ਆਪਣੇ ਸ਼ੈਡਿਊਲ ਵਿੱਚੋਂ ਇਸ ਦੇ ਲਈ ਹਮੇਸ਼ਾ ਸਮਾਂ ਕੱਢਣਾ ਤੁਹਾਡੇ ਲਈ ਸੰਭਵ ਨਹੀਂ ਹੋਵੇਗਾ। ਅਜਿਹੇ ਵਿੱਚ ਹੋਮ ਸਪਾ ਟ੍ਰਾਈ ਕਰੋ। ਇਹ ਵੀ ਘੱਟ ਮਜ਼ੇਦਾਰ ਅਤੇ ਸੂਦਿੰਗ ਨਹੀਂ ਹੁੰਦਾ। ਹਾਲਾਂਕਿ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਫੁੱਟ ਵਾਸ਼ ਮਿਲਦੇ ਹਨ, ਪਰ ਘਰ ਉਪਰ ਮੁਹੱਈਆ ਚੀਜ਼ਾਂ ਤੋਂ ਵਧੀਆ ਫੁੱਟ ਸੋਕ, ਗਰਮ ਪਾਣੀ ਵਾਲਾ ਪੈਰ ਡੁੱਬੋ ਕੇ ਰੱਖਣ ਵਾਲਾ ਸਲਿਊਸ਼ਨ, ਤਿਆਰ ਕੀਤਾ ਜਾ ਸਕਦਾ ਹੈ। ਇਸ ਵਿੱਚ ਖੁਸ਼ਬੂਦਾਰ ਤੇਲ ਅਤੇ ਨਿੰਬੂ ਜਾਂ ਸ਼ਹਿਦ ਦੀਆਂ ਕੁੱਝ ਬੂੰਦਾਂ ਮਿਲਾਓ। ਇਸ ਨਾਲ ਤੁਹਾਡੇ ਪੈਰਾਂ ਨੂੰ ਆਰਾਮ ਮਿਲੇਗਾ ਅਤੇ ਉਹ ਨਰਮ ਵੀ ਹੋ ਜਾਣਗੇ। ਇਸ ਤੋਂ ਬਾਅਦ ਨੋਂਹਾਂ ਤੋਂ ਨੇਲ ਪਾਲਿਸ਼ ਹਟਾਓ। ਨੇਲ ਪਾਲਿਸ਼ ਕਿਸੀ ਚੰਗੇ ਰਿਮੂਵਰ ਨਾਲ ਹਟਾਓ। ਇਸ ਦੇ ਲਈ ਐਸੀਟੋਨ ਦਾ ਪ੍ਰਯੋਗ ਨਾ ਕਰੋ, ਕਿਉਂਕਿ ਇਸ ਨਾਲ ਨੋਂਹ ਖਰਾਬ ਹੋ ਜਾਂਦੇ ਹਨ। ਹੁਣ ਨੋਂਹਾਂ ਨੂੰ ਆਪਣੀ ਪਸੰਦ ਦੀ ਸ਼ੇਪ ਵਿੱਚ ਕੱਟ ਲਓ। ਧਿਆਨ ਰੱਖੋ ਕਿ ਕੱਟ ਚਮੜੀ ਦੇ ਕਰੀਬ ਨਾ ਆਉਣ। ਕਿਊਟੀਕਲ ਪੁਸ਼ਰ ਨਾਲ ਕਿਊਟੀਕਲਸ ਪਿੱਛੇ ਸਰਕਾਓ ਅਤੇ ਨੋਂਹਾਂ ਨੂੰ ਸਾਫ ਕਰੋ। ਆਖਿਰ ਵਿੱਚ ਪੈਰਾਂ ਉਪਰ ਸਕ੍ਰਬ ਲਗਾਓ, ਜਿਸ ਨਾਲ ਮਰੀ ਹੋਈ ਚਮੜੀ ਹੱਟ ਜਾਏ।
ਰੋਜ਼ਾਨਾ ਧਿਆਨ ਦਿਓ - ਹੋ ਸਕਦਾ ਹੈ ਕਿ ਪੈਰਾਂ ਨੂੰ ਇਸ ਤਰ੍ਹਾਂ ਦੀ ਰੋਜ਼ਾਨਾ ਦੇਖ-ਭਾਲ ਸ਼ੁਰੂਆਤ ਵਿੱਚ ਤੁਹਾਨੂੰ ਕੁੱਝ ਅਰਾਮ ਦੇਹ ਨਾ ਲੱਗੇ, ਪਰ ਇਹ ਤੁਹਾਨੂੰ ਮਹਿੰਗੇ ਇਲਾਜ ਤੋਂ ਬਚਾਏਗਾ।
ਧਿਆਨ ਰੱਖੋ ਇਨ੍ਹਾਂ ਗੱਲਾਂ ਦਾ - ਕਈ ਲੋਕੀ ਘਰ ਉਪਰ ਨੰਗੇ ਪੈਰ ਚਲਦੇ ਹਨ। ਹਾਲਾਂਕਿ ਘਾਹ ਜਾਂ ਰੇਤ ਉਪਰ ਨੰਗੇ ਪੈਰ ਚਲਣਾ ਚੰਗਾ ਹੁੰਦਾ ਹੈ, ਪਰ ਘਰ ਦੇ ਫਰਸ਼ ਤੁਰਨ ਦੇ ਲਈ ਉਪਯੁਕਤ ਨਹੀਂ ਹੁੰਦੇ। ਘਰ ਵਿੱਚ ਅਰਾਮ ਦਾਇਕ ਜੁੱਤੀਆਂ ਪਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੀ ਪਕੜ ਚੰਗੀ ਹੋਵੇ ਅਤੇ ਜਿਨ੍ਹਾਂ ਵਿੱਚ ਤੁਹਾਡੇ ਪੈਰ ਸਾਹ ਲੈ ਸਕਣ। ਧਿਆਨ ਰੱਖੋ ਕਿ ਅੱਡੀਆਂ ਵਿੱਚ ਆਇਲ ਗਲੈਂਡ ਨਹੀਂ ਹੁੰਦੇ, ਇਸ ਲਈ ਇਨ੍ਹਾਂ ਉਪਰ ਰੈਗੂਲਰ ਮਾਇਸ਼ਚਰਾਈਜ਼ਰ ਲਗਾਉਣਾ ਜ਼ਰੂਰੀ ਹੈ।

ਕੁੱਝ ਟਿੱਪਸ
ਚਮੜੀ ਟੋਨ ਕਿਵੇਂ ਦਾ ਹੈ - ਇਹ ਪਤਾ ਕਰਨ ਦੇ ਲਈ ਟਿਸ਼ੂ ਪੇਪਰ ਟੈਸਟ ਕਰਨਾ ਸਭ ਤੋਂ ਆਸਾਨ ਹੈ। ਰਾਤ ਨੂੰ ਮੂੰਹ ਧੋ ਕੇ ਸੋਵੋ। ਸਵੇਰੇ ਉੱਠ ਕੇ ਮੂੰਹ ਧੋਣ ਤੋਂ ਪਹਿਲੇ ਟੀਸ਼ੂ ਪੇਪਰ ਨੂੰ ਚਿਹਰੇ ਉਪਰ ਦਬਾਓ। ਜੇ ਪੇਪਰ ਉਪਰ ਤੇਲ ਦੇ ਧੱਬੇ ਹੋਣ, ਤਾਂ ਚਮੜੀ ਆਇਲੀ ਹੈ।
ਜੇ ਪੇਪਰ ਕਿਤੋਂ ਥਿੰਧਾ ਅਤੇ ਕਿਤੋਂ ਸੁੱਕਾ ਹੋਵੇ, ਤਾਂ ਚਮੜੀ ਮਿਲੀ-ਜੁਲੀ ਹੈ। ਚਮੜੀ ਉਪਰ ਖਿਚਾਅ ਮਹਿਸੂਸ ਹੋਵੇ, ਤਾਂ ਚਮੜੀ ਸੁੱਕੀ ਹੈ। ਜੇ ਚਮੜੀ ਉਪਰ ਨਾ ਸਟ੍ਰੇਚ ਹੋਵੇ ਨਾ ਤੇਲ, ਤਾਂ ਚਮੜੀ ਆਮ ਵਰਗੀ ਹੈ।
ਆਮ ਵਰਗੀ ਚਮੜੀ ਗੁਲਾਬੀ ਰੰਗਤ ਲਈ ਹੁੰਦੀ ਹੈ, ਉਥੇ ਆਇਲੀ ਚਮੜੀ ਵਿੱਚ ਢੇਰ ਸਾਰੇ ਰੋਮ ਛਿਦਰ ਨਜ਼ਰ ਆਉਂਦੇ ਹਨ।
ਨੱਕ ਉਪਰ ਬਲੈਕ ਹੈਡਸ - ਜੇ ਤੁਹਾਡੀ ਚਮੜੀ ਆਇਲੀ ਹੈ ਤਾਂ ਨੱਕ ਤੇ ਉਸ ਦੇ ਲਾਗੇ ਚਾਗੇ ਤੇਲ ਗ੍ਰੰਥੀਆਂ ਜ਼ਿਆਦਾ ਹੁੰਦੀਆਂ ਹਨ। ਜੇ ਇਨ੍ਹਾਂ ਥਾਂਵਾਂ ਦੀ ਠੀਕ ਢੰਗ ਨਾਲ ਦੇਖ-ਭਾਲ ਤੇ ਸਫਾਈ ਨਾ ਕੀਤੀ ਜਾਏ, ਤਾਂ ਬਲੈਕ ਹੈਡਸ ਹੋ ਜਾਂਦੇ ਹਨ।
ਕਿਸੀ ਚੰਗੇ ਸਕਿਨ ਟੋਨਰ ਨਾਲ ਚਿਹਰੇ ਤੇ ਖਾਸ ਕਰ ਨੱਕ ਦੇ ਉਪਰੀ ਹਿੱਸੇ ਨੂੰ ਦਿਨ ਵਿੱਚ 4-5 ਵਾਰ ਸਾਫ ਕਰੋ।
ਸਮੇਂ-ਸਮੇਂ ਉਪਰ ਕਿਸੀ ਚੰਗੇ ਬਿਊਟੀ ਪਾਰਲਰ ਵਿੱਚ ਜਾ ਕੇ ਬਲੈਕ ਹੈਡਸ ਨਿਕਲਵਾਉਂਦੇ ਰਹੋ। ਔਜ਼ੋਨ ਦੀ ਸਿਟਿੰਗਸ ਲੈਣਾ ਵੀ ਫਾਇਦੇਮੰਦ ਰਹੇਗਾ।
ਜੇ ਰੰਗ ਸਾਂਵਲਾ ਹੈ :
ਇਕ ਵੱਡੇ ਚਮਚੇ ਦੁੱਧ ਵਿੱਚ ਇਕ ਚੌਥਾਈ ਚਮਚਾ ਹਲਦੀ ਪਾਊਡਰ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਉਪਰ ਲਗਾਓ ਅਤੇ ਸੁੱਕਣ ਉਪਰ ਮਸਲਦੇ ਹੋਏ ਧੋ ਦਿਓ ਅਤੇ ਬਾਅਦ ਵਿਚ ਚੰਗਾ ਸਨਸ ਕਰੀਮ ਇਸਤੇਮਾਲ ਕਰੋ।
ਕੀ ਵਜ਼ਨ ਜ਼ਿਆਦਾ ਹੈ :
ਸਭ ਤੋਂ ਪਹਿਲੇ ਮੋਟਾਪੇ ਦਾ ਕਾਰਣ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਇਹ ਅਸੰਤੁਲਿਤ ਹਾਰਮੋਂਸ, ਜੰਕ ਫੂਡ ਆਦਿ ਨਾਲ ਹੋ ਸਕਦਾ ਹੈ।
ਵਜ਼ਨ ਘੱਟ ਕਰਨ ਦੇ ਲਈ ਰੋਜ਼ਾਨਾ ਘੱਟ ਤੋਂ ਘੱਟ ਅੱਧਾ ਘੰਟਾ ਏਰੋਬਿਕਸ, ਸਾਈਕਲਿੰਗ ਅਤੇ ਸਵਿਮਿੰਗ ਕਰੋ।
ਰੋਜ਼ ਇਕ ਘੰਟਾ ਤੇਜ਼ ਕਦਮਾਂ ਨਾਲ ਵਾਕ ਕਰੋ। ਤਲਿਆ ਤੇ ਮਿਰਚ-ਮਸਾਲੇ ਵਾਲਾ ਖਾਣਾ ਬੰਦ ਕਰੋ। ਰੋਜ਼ 10-15 ਗਿਲਾਸ ਪਾਣੀ ਪੀਓ।



Home | Main news | Contact us
All rights reserved with KUKSAMACHAR