|
|
|
|
| ਪਹਿਲਾ ਸਫਾ |
|
ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂਘਰ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ
ਆਕਲੈਂਡ : 16 ਜੂਨ 2008 ਦਿਨ ਸੋਮਵਾਰ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂ ਘਰ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਮੌਜੂਦ ਸਨ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਬਾਅਦ ਵਿਚ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਅਗਲੇ ਹਫਤੇ ਲੰਗਰ ਦੀ ਫਾਊਡੇਸ਼ਨ ਪਾ ਦਿੱਤੀ ਗਈ ਸੀ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਹਾਲ ਦੀ ਸੇਵਾ ਵਿਚ ਤਨ-ਮਨ ਅਤੇ ਧੰਨ ਨਾਲ ਸੇਵਾ ਪਾਉ ਅਤੇ ਲੰਗਰ ਦੀ ਸੇਵਾ ਲਈ ਯੋਗਦਾਨ ਪਾਉਣ ਲਈ ਮੌਜੂਦਾ ਕਮੇਟੀ ਨੂੰ ਸੰਪਰਕ ਕਰੋ।..... |
|
|
|
ਨਿਊਜ਼ੀਲੈਂਡ ’ਚ 'ਵਿਸ਼ਵ ਨੌਜਵਾਨ ਦਿਵਸ' ’ਤੇ 39 ਸ਼ਰਧਾਲੂ ਰੂਹਪੋਸ਼!
ਨਵੀਂ ਦਿੱਲੀ - ਇੱਥੇ 15 ਜੁਲਾਈ ਦਿਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਰਿਹਾਇਸ਼ ’ਤੇ ਸੰਪਾਦਕਾਂ ਨਾਲ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤਾ ਕਿਸੀ ਵੀ ਢੰਗ ਨਾਲ ਭਾਰਤ ਦੇ ਸਮੂਹਕ ਪ੍ਰੋਗਰਾਮ ਵਿੱਚ ਰੁਕਾਵਟ ਨਹੀਂ ਹੈ। ਭਾਰਤ-ਅਮਰੀਕਾ ਪ੍ਰਮਾਣੁ ਸਮਝੌਤੇ ਭਰੋਸੇ ਦੇ ਵੋਟ ’ਤੇ ਨਿਰਭਰ ਹੈ ਤੇ ਯੂ. ਪੀ. ਏ ਸਰਕਾਰ ਕੋਲ ਭਰੋਸੇ ਦੇ ਵੋਟ ਹਾਸਲ ਕਰਨ ਲਈ ਲੋੜੀਂਦੀ ਗਿਣਤੀ ਹੈ।
ਡਾ. ਮਨਮੋਹਨ ਸਿੰਘ ਦੀ ਪੱਤਰਕਾਰਾਂ ਦੇ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਦੀ ਜਨਤਾ ਯੂ. ਪੀ. ਏ ਸਰਕਾਰ ਵੱਲੋਂ ਪੁੱਟੇ ਗਏ ਕਦਮਾਂ ਦੇ ਮਹੱਤਵ ਨੂੰ ਸਮਝੇਗੀ ਅਤੇ ਉਨ੍ਹਾਂ ਦੀ ਹਮਾਇਤ ਕਰੇਗੀ। ਖੱਬੀਆਂ ਪਾਰਟੀਆਂ ਦੇ ਸਰਕਾਰ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨੇ ਖੱਬੀਆਂ ਪਾਰਟੀਆਂ ਅਤੇ ਮੁੱਖ ਵਿਰੋਧੀ ਦਲ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੌਮਾਂਤਰੀ ਏਜੰਸੀ ਆਈ. ਏ. ਈ. ਏ. ਨਾਲ ਨਿਗਰਾਨੀ ਸਮਝੌਤੇ ਦਾ ਭਾਰਤ ਦੇ ਰਣਨੀਤਿਕ ਪ੍ਰੋਗਰਾਮ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਆਜ਼ਾਦ ਵਿਦੇਸ਼ ਨੀਤੀ ਵਿਚ ਕਿਸੇ ਬਾਹਰੀ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਊਰਜਾ ਲੋੜ ਤੇ ਉੱਚ ਤਕਨਾਲੋਜੀ ਦੇ ਵਿਕਾਸ ਦੀ ਚੁਣੌਤੀ ਨੂੰ ਦੂਰ ਕਰਨ ਲਈ ਗੈਰ ਫੌਜੀ ਪ੍ਰਮਾਣੁ ਊਰਜਾ ਵਿੱਚ ਕੌਮਾਂਤਰੀ ਸਹਿਯੋਗ ਦੀ ਬੇਹੱਦ ਜ਼ਰੂਰਤ ਹੈ ਤੇ ਇਸ ਦੇ ਲਈ ਸਾਨੂੰ ਹੁਣ ਵਧੀਆ ਮੌਕਾ ਮਿਲਿਆ ਹੈ ਜਿਸ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਏ. ਈ. ਏ. ਨਾਲ ਸਮਝੌਤਾ ਭਾਰਤ ਨੂੰ 45 ਦੇਸ਼ਾਂ ਦੇ ਪ੍ਰਮਾਣੁ ਸਪਲਾਇਰਜ਼ ਗਰੁੱਪ ਨਾਲ ਗੈਰ ਫੌਜੀ ਊਰਜਾ ਵਿਕਾਸ ਵਿਚ ਸਹਿਯੋਗ ਕਰਨ ਦੇ ਸਮਰਥ ਬਣਾ ਦੇਵੇਗਾ। ਇਸ ਗਰੁੱਪ ’ਚ ਅਮਰੀਕਾ, ਰੂਸ, ਫਰਾਂਸ ਤੇ ਚੀਨ ਵੀ ਸ਼ਾਮਿਲ ਹਨ। ਉਨ੍ਹਾਂ ਨੇ ਹੋਰ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼ ਦੇ ਲੋਕ ਪ੍ਰਮਾਣੁ ਕਰਾਰ ਦੀ ਮਹੱਤਤਾ ਨੂੰ ਸਮਝਦੇ ਹਨ ਤੇ ਉਹ ਸਾਂਝਾ ਪ੍ਰਗਤੀਸ਼ੀਲ ਸਰਕਾਰ ਵੱਲੋਂ ਕੀਤੀਆਂ ਪਹਿਲ ਕਦਮੀਆਂ ਦੀ ਪੁਸ਼ਟੀ ਕਰਨਗੇ। ........ | |
|
|
 |
|
|
ਅਸੀਂ ਐਨਡੀਏ ਦੇ ਨਾਲ ਹਾਂ - ਸੁਖਬੀਰ ਬਾਦਲ
ਚੰਡੀਗੜ੍ਹ - ਇੱਥੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਲੋਕ ਸਭਾ ’ਚ ਸਾਂਸਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦੇ ਨਾਂ ’ਤੇ ਪ੍ਰਸਾਰਿਤ ਹੋ ਰਹੇ ਉਸ ਬਿਆਨ ਦੀ ਜ਼ੋਰਦਾਰ ਢੰਗ ਨਾਲ ਵਿਰੋਧਤਾ ਕੀਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ, ‘ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਮਾਣੂ ਸੰਧੀ ਦੇ ਮੁੱਦੇ ’ਤੇ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਸਰਕਾਰ ਦੀ ਹਮਾਇਤ ਕਰੇਗੀ।’ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਅਜਿਹਾ ਕੋਈ ਬਿਆਨ ਜਾਰੀ ਨਹੀਂ ਕੀਤਾ। ਉਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਨੈਸ਼ਨਲ ਡੇਮੋਕ੍ਰੇਟਿਕ ਅਲਾਇੰਸ (ਐਨ. ਡੀ. ਏ) ਪਾਰਟੀ ਦੀ ਭਾਈਵਾਲ ਹੈ ਅਤੇ ਉਸੇ ਦੀ ਹੀ ਹਮਾਇਤ ਕਰੇਗੀ ਅਤੇ ਯੂਪੀਏ ਸਰਕਾਰ ਦੇ ਪ੍ਰਮਾਣੂ ਸੰਧੀ ਦੇ ਮੁੱਦੇ ਉਪਰ ਵਿਰੋਧਤਾ ਕਰੇਗੀ।
|
|
|
|
|
 |
|
|
|
|
|
ਨਿਊਜ਼ੀਲੈਂਡ ਵਿੱਚ ਸਰਕਾਰ ਦੀ ਚੋਣ ਕਿਵੇਂ ਹੁੰਦੀ ਹੈ?
ਨਿਊਜ਼ੀਲੈਂਡ - ਨਿਊਜ਼ੀਲੈਂਡ ਦਾ ਪਾਰਲੀਮੈਂਟਰੀ ਢਾਂਚਾ ਅਤਿ ਆਧੁਨਿਕ ਕਿਸਮ ਦਾ ਹੈ। ਭਾਵੇਂ ਮੂਲ-ਰੂਪ ਵਿੱਚ ਇਹ ਇੰਗਲੈਂਡ ਦੀ ਵੈਸਟਮਨਿਸਟਰ ਕੈਬਨਿਟ ਮਾਡਲ ਦੀ ਹੀ ਨਕਲ ਹੈ ਪਰ ਫਿਰ ਵੀ ਕੁੱਝ ਪਹਿਲੂਆਂ ਤੋਂ ਵਖਰੇਵਾਂ ਵੀ ਰੱਖਦਾ ਹੈ। ਇੰਗਲੈਂਡ ਦੇ ਨੁਮਾਇੰਦੇ ਪੰਜ ਸਾਲ ਲਈ ਚੁਣੇ ਜਾਂਦੇ ਹਨ ਪਰ ਇਥੇ ਚੋਣ ਹਰ ਤਿੰਨ ਸਾਲਾਂ ਪਿੱਛੇ ਹੁੰਦੀਆਂ ਹਨ।
ਸੰਨ 1993 ਵਿੱਚ ਨਿਊਜ਼ੀਲੈਂਡ ਨੇ ਇਕ ਨਵਾਂ ਚੋਣਾ ਸਿਸਟਮ ਹੋਂਦ ਵਿੱਚ ਲਿਆਂਦਾ ਜਿਸ ਨੂੰ ਮਿਸ਼ਰਤ ਮੈਂਬਰ ਅਨੁਪਾਤ ਭਾਵ ਐਮ.ਐਮ.ਪੀ ਕਿਹਾ ਜਾਂਦਾ ਹੈ। ......
ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ - ਮਜੀਠੀਆ
ਲੁਧਿਆਣਾ - ਪੰਜਾਬ ਦੇ ਲੋਕ ਸੰਪਰਕ ਤੇ ਵਾਤਾਵਰਨ ਬਾਰੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਪ੍ਰਮਾਣੁ ਕਰਾਰ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦੀ ਗੱਲ ਕਰਦੇ ਹੋਏ ਯੂ.ਪੀ.ਏ. ਸਰਕਾਰ ਦਾ ਸਾਥ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ, ਉਹ ਗੱਲਾਂ ਦਾ ਕੋਈ ਮਤਲਬ ਨਹੀਂ ਹੈ। ਵੈਸੇ ਵੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਿੱਖ ਹੋ ਕੇ ਵੀ ਪੰਜਾਬ ਅਤੇ ਕੌਮ ਲਈ ਕੁੱਝ ਵੀ ਤਾਂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ. ਦੇ ਰਾਜ ਵਿੱਚ ਲੱਕ-ਤੋੜਵੀਂ ਮਹਿੰਗਾਈ ਨਾਲ ਆਮ ਅਤੇ ਗਰੀਬ ਲੋਕ ਬੁਰੀ ਤਰ੍ਹਾਂ ਦੱਬੇ-ਕੁਚਲੇ ਜਾ ਰਹੇ ਹਨ। ....
ਵੈਨੇਜ਼ੂਏਲਾ ਦੀ ਡਾਇਨਾ ਮੋਂਡੋਜ਼ਾ ‘ਮਿਸ ਯੂਨੀਵਰਸ 2008’ ਬਣੀ
ਨਹਾ ਟਰਾਂਗ (ਵੀਅਤਨਾਮ) - ਇੱਥੇ ਹੋਏ ਪਹਿਲੀ ਵਾਰ ਮਿਸ ਯੂਨੀਵਰਸ 2008 ਮੁਕਾਬਲੇ ਵਿੱਚ ਮਿਸ ਵੈਨੇਜ਼ੂਏਲਾ ਡਾਇਨਾ ਮੋਂਡੋਜ਼ਾ ਨੇ ‘ਮਿਸ ਯੂਨੀਵਰਸ 2008’ ਦਾ ਖਿਤਾਬ 80 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾ ਕੇ ਆਪਣੇ ਨਾਂ ਕੀਤਾ। ਮੁਕਾਬਲੇ ਦੌਰਾਨ ਇਵਨਿੰਗ ਗਾਉਣ ਮੁਕਾਬਲੇ ’ਚ ਅਮਰੀਕਾ ਦੀ ਸੁੰਦਰੀ ਲਗਾਤਾਰ ਦੂਜੇ ਸਾਲ ਫਿਸਲ ਕੇ ਡਿੱਗ ਗਈ। ਫਾਈਨਲ ’ਚ ਜੇਤੂ ਮੇਂਡੋਜ਼ਾ ਨੂੰ ਪਿਛਲੇ ਸਾਲ ਦੀ ਜੇਤੂ ਜਾਪਾਨ ਦੀ ਰੀਓ ਮੋਰੀ ਨੇ ਬੇਸ਼ਕੀਮਤੀ ਇਕ ਲੱਖ 20 ਹਜ਼ਾਰ ਡਾਲਰ ਦਾ ਹੀਰਿਆਂ ਨਾਲ ਜੜਿਆ ਤਾਜ ਪਹਿਨਾਇਆ ਅਤੇ ਮੇਂਡੋਜ਼ਾ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਵੱਗ ਪਏ। ...
ਅਕਸ਼ੇ ਫਿਲਮ ‘ਸਿੰਘ ਇਜ਼ ਕਿੰਗ’ ਵਿੱਚ ਸਿੱਖ ਦੀ ਭੂਮਿਕਾ ’ਚ
ਆਮਤੌਰ ’ਤੇ ਫਿਲਮ ਰਿਲੀਜ਼ ਹੋਣ ਤੋਂ ਬਾਅਦ ਚਰਚਾ ਵਿੱਚ ਆਉਂਦੀ ਹੈ, ਪਰ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਸਿੰਘ ਇਜ਼ ਕਿੰਗ’ ਰਿਲੀਜ਼ ਤੋਂ ਪਹਿਲੇ ਹੀ ਖੂਬ ਚਰਚਾ ਵਿੱਚ ਹੈ। ਭਾਵੇਂ ਵਿਵਾਦ ਦੇ ਕਰਕੇ ਫਿਲਮ ਚਰਚਾ ਵਿੱਚ ਹੈ, ਕਿਉਂਕਿ ਸਿੱਖ ਭਾਈਚਾਰੇ ਵੱਲੋਂ ਅਕਸ਼ੇ ਦੇ ਸਿੱਖੀ ਸਰੂਪ ਦੀ ਪੇਸ਼ਕਾਰੀ ਨੂੰ ਲੈ ਕਿ ਵਿਵਾਦ ਹੈ। ਪਰ ਇਹ ਜ਼ਰੂਰੀ ਨਹੀਂ ਹੈ ਕਿ ਫਿਲਮ ਵਿਵਾਦ ਹੋਣ ਉਪਰ ਹੀ ਚਰਚਾ ਵਿੱਚ ਆਏ, ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਉਪਰ ਵੀ ਉਹ ਚਰਚਾ ਵਿੱਚ ਆ ਸਕਦੀ ਹੈ। ...... |
|
|
|
|