| ਪਹਿਲਾ ਸਫਾ |
|
|
|
ਨਿਊਜ਼ੀਲੈਂਡ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂਘਰ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ
ਆਕਲੈਂਡ : 16 ਜੂਨ 2008 ਦਿਨ ਸੋਮਵਾਰ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਗੁਰੂ ਘਰ ਦੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਾਰੇ ਹੀ ਮੈਂਬਰ ਮੌਜੂਦ ਸਨ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਅਤੇ ਬਾਅਦ ਵਿਚ ਨੀਂਹ ਪੱਥਰ ਰੱਖਿਆ ਗਿਆ। ਉਸ ਤੋਂ ਅਗਲੇ ਹਫਤੇ ਲੰਗਰ ਦੀ ਫਾਊਡੇਸ਼ਨ ਪਾ ਦਿੱਤੀ ਗਈ ਸੀ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਹਾਲ ਦੀ ਸੇਵਾ ਵਿਚ ਤਨ-ਮਨ ਅਤੇ ਧੰਨ ਨਾਲ ਸੇਵਾ ਪਾਉ ਅਤੇ ਲੰਗਰ ਦੀ ਸੇਵਾ ਲਈ ਯੋਗਦਾਨ ਪਾਉਣ ਲਈ ਮੌਜੂਦਾ ਕਮੇਟੀ ਨੂੰ ਸੰਪਰਕ ਕਰੋ।
ਪ੍ਰਧਾਨ : ਪੰਥ ਲਾਲ ਦਰੋਚ : 09-238 3468
ਮੀਤ ਪ੍ਰਧਾਨ : ਪ੍ਰਕਾਸ਼ ਮਾਨ-ਟੀ ਪੁੱਕੀ : 021 261 7116
ਸੈਕਟਰੀ : ਜਸਵਿੰਦਰ ਸੰਧੂ : 09-264 1172
ਖਜਾਨਚੀ : ਛਿੰਦਰ ਸਿੰਘ ਮਾਹੀ : 09-279 9150
ਐਡੀਟਰ : ਲਛਮਣ ਝਿੰਮ : 09-570 4020
ਗੁਰੂ ਘਰ : ਭਾਈ ਬਲਵਿੰਦਰ ਸਿੰਘ : 09-236 0477
|
|
|
| |
| |
| |
ਨਿਊਜ਼ੀਲੈਂਡ ’ਚ 'ਵਿਸ਼ਵ ਨੌਜਵਾਨ ਦਿਵਸ' ’ਤੇ 39 ਸ਼ਰਧਾਲੂ ਰੂਹਪੋਸ਼!
ਆਕਲੈਂਡ - ਆਸਟ੍ਰੇਲੀਆ ਵਿਖੇ ਹੋ ਰਹੇ ‘ਵਿਸ਼ਵ ਨੌਜਵਾਨ ਸਮਾਰੋਹ’ ’ਚ ਸ਼ਿਰਕਤ ਕਰਨ ਵਾਲੇ ਕੁੱਝ ਭਾਰਤੀ ਸ਼ਰਧਾਲੂਆਂ ਦੇ ਰੂਹਪੋਸ਼ ਹੋ ਗਏ ਹਨ। ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ 39 ਭਾਰਤੀ ਕੈਥੋਲਿਕ ਸ਼ਰਧਾਲੂਆਂ ਦੀ ਤਲਾਸ਼ ਹੈ ਜਿਨ੍ਹਾਂ ਨੂੰ ਵਿਸ਼ਵ ਨੌਜਵਾਨ ਸਮਾਰੋਹ ’ਚ ਆਸਟ੍ਰੇਲੀਆ ਜਾਣ ਦੌਰਾਨ ਰੋਕਿਆ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਵਿਭਾਗ ਸ਼ਰਧਾਲੂਆਂ ਦੀ ਤਲਾਸ਼ ਲਈ ਕੈਥੋਲਿਕ ਚਰਚ ਨਾਲ ਸੰਪਰਕ ਵਿਚ ਹੈ। ਸਿਡਨੀ ਜਾਣ ਲਈ ਪਿਛਲੇ ਹਫ਼ਤੇ ਇਥੇ ਪਹੁੰਚੇ ਇਹ ਸ਼ਰਧਾਲੂ ਅਚਾਨਕ ਲਾਪਤਾ ਹੋ ਗਏ ਸਨ। 2 ਸ਼ਰਧਾਲੂ ਤਾਂ ਨਿਊਜ਼ੀਲੈਂਡ ਦੀ ਧਰਤੀ ਤੇ ਪੈਰ ਰੱਖਦੇ ਹੀ ਗਾਇਬ ਹੋ ਗਏ। ਬਾਕੀ ਉਦੋਂ ਗਾਇਬ ਹੋਏ ਜਦੋਂ ਉਨ੍ਹਾਂ ਨੂੰ ਕੈਥੋਲਿਕ ਚਰਚ ਵਲੋਂ ਰਿਹਾਇਸ਼ ਕਰਾਉਣ ਵਾਲੇ ਘਰਾਂ ਵਿਚ ਰੱਖਿਆਂ ਗਿਆ। ਲਾਪਤਾ ਪੰਜਾਬ ਦੇ ਦੱਸੇ ਜਾਂਦੇ ਹਨ ਜਿਨ੍ਹਾਂ ਦੀ ਉਮਰ 17 ਤੋਂ 35 ਸਾਲ ਦੇ ਵਿਚ ਹੈ।
ਸਿਡਨੀ ’ਚ ਪੋਪ ਬੈਨੇਡਿਕਟ 16ਵਾਂ ਇਸ ਹਫ਼ਤੇ ਦੇ ਅਖੀਰ ’ਚ ਵਿਸ਼ਵ ਨੌਜਵਾਨ ਸਮਾਰੋਹ ਦੀ ਅਗਵਾਈ ਕੀਤੀ। ਲਗਭਗ 220 ਭਾਰਤੀ ਕੈਥੋਲਿਕ ਨੂੰ ਨਿਊਜ਼ੀਲੈਂਡ ਸੈਲਾਨੀ ਵੀਜ਼ਾ ਦਿਤਾ ਗਿਆ ਸੀ ਅਤੇ ਉਨ੍ਹਾਂ ਨੇ 13 ਤਰੀਕ ਨੂੰ ਆਸਟ੍ਰੇਲੀਆ ਜਾਣਾ ਸੀ। ਵਿਭਾਗ ਨੇ ਕਿਹਾ ਕਿ 39 ਸ਼ਰਧਾਲੂ ਚਾਰ-ਪੰਜ ਦਿਨਾਂ ਤੋਂ ਲਾਪਤਾ ਦੱਸੇ ਜਾ ਰਹੇ ਹਨ। ਨਿਊਜ਼ੀਲੈਂਡ ਦੇ ਕੈਥੋਲਿਕ ਗਿਰਜਾ-ਘਰ ਦੀ ਬੁਲਾਰੇ ਲਿੰਡਸੇ ਫਰੀਅਰ ਨੇ ਕਿਹਾ ਕਿ ਇਹ ਸ਼ਰਧਾਲੂ ਬੀਤੇ ਹਫ਼ਤੇ ਦੀ ਸ਼ੁਰੂਆਤ ’ਚ ਨਿਊਜ਼ੀਲੈਂਡ ਆਏ ਸਨ ਜਿਥੇ ਉਨ੍ਹਾਂ ਦੀ ਮੁਲਾਕਾਤ ਸਥਾਨਕ ਕੈਥੋਲਿਕ ਪ੍ਰਤੀਨਿਧੀਆਂ ਨਾਲ ਹੋਣੀ ਸੀ। ਲਿੰਡਸੇ ਨੇ ਕਿਹਾ ‘ਇਨ੍ਹਾਂ ’ਚੋਂ ਕੁੱਝ ਲਾਪਤਾ ਹੋ ਗਏ ਹਨ ਅਤੇ ਕਿਸੇ ਨੇ ਵੀ ਉਨ੍ਹਾਂ ਨੂੰ ਦੇਖਿਆ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਅਸਲ ਸ਼ਰਧਾਲੂ ਨਹੀਂ ਸਨ।’ ਇਮੀਗ੍ਰੇਸ਼ਨ ਵਿਭਾਗ ਦੇ ਹਵਾਲੇ ਨਾਲ ਅਤੇ ‘ਕਾਨੂੰਨ ਦੀ ਭਾਸ਼ਾ ’ਚ ਉਹ ਨਾਜਾਇਜ਼ ਨਹੀਂ ਹਨ ਪਰ ਇਹ ਨਿਸ਼ਚਿਤ ਤੌਰ ’ਤੇ ਅਸਾਧਾਰਨ ਅਤੇ ਬਹੁਤ ਨਿਰਾਸ਼ਾਜਨਕ ਹੈ।’ ਉਹ 5-6 ਅਗਸਤ ਤੱਕ ਇਥੇ ਰਹਿ ਸਕਦੇ ਹਨ। ਨਿਊਜ਼ੀਲੈਂਡ ਵਿਚ ਇਸ ਰੂਹਪੋਸ਼ੀ ਦੀ ਕੜੀ ਨਿੰਦਾ ਕੀਤੀ ਜਾ ਰਹੀ ਹੈ। ਵਿਸ਼ਵ ਨੌਜਵਾਨ ਦਿਵਸ ਸਮਾਰੋਹ ’ਚ ਇਸੇ ਮਹੀਨੇ ਦੀ 17 ਤਰੀਕ ਦਿਨ ਵੀਰਵਾਰ ਨੂੰ 16ਵੇਂ ਪੋਪ ਬੈਨੇਡਿਕਟ ਹਿੱਸਾ ਲੈਣਗੇ। ਸਮਾਰੋਹ ’ਚ ਦੁਨੀਆਂ ਭਰ ’ਚੋਂ 2 ਲੱਖ ਤੋਂ ਵੀ ਜ਼ਿਆਦਾ ਪ੍ਰਤੀਭਾਗੀ ਇਕੱਠੇ ਹੋ ਰਹੇ ਹਨ। ਇਹ ਸਾਲ 2000 ’ਚ ਹੋਏ ਸਿਡਨੀ ਉਲੰਪਿਕ ਤੋਂ ਬਾਅਦ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ ਹੋਵੇਗਾ।
|
|
| |
| |
ਆਖਿਰ ਜਿੱਤ ਸਾਡੀ ਹੀ ਹੋਵੇਗੀ - ਡਾ. ਮਨਮੋਹਨ ਸਿੰਘ
ਨਵੀਂ ਦਿੱਲੀ - ਇੱਥੇ 15 ਜੁਲਾਈ ਦਿਨ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਰਿਹਾਇਸ਼ ’ਤੇ ਸੰਪਾਦਕਾਂ ਨਾਲ ਮੀਟਿੰਗ ਵਿੱਚ ਜ਼ੋਰ ਦੇ ਕੇ ਕਿਹਾ ਕਿ ਇਹ ਸਮਝੌਤਾ ਕਿਸੀ ਵੀ ਢੰਗ ਨਾਲ ਭਾਰਤ ਦੇ ਸਮੂਹਕ ਪ੍ਰੋਗਰਾਮ ਵਿੱਚ ਰੁਕਾਵਟ ਨਹੀਂ ਹੈ। ਭਾਰਤ-ਅਮਰੀਕਾ ਪ੍ਰਮਾਣੁ ਸਮਝੌਤੇ ਭਰੋਸੇ ਦੇ ਵੋਟ ’ਤੇ ਨਿਰਭਰ ਹੈ ਤੇ ਯੂ. ਪੀ. ਏ ਸਰਕਾਰ ਕੋਲ ਭਰੋਸੇ ਦੇ ਵੋਟ ਹਾਸਲ ਕਰਨ ਲਈ ਲੋੜੀਂਦੀ ਗਿਣਤੀ ਹੈ।
ਡਾ. ਮਨਮੋਹਨ ਸਿੰਘ ਦੀ ਪੱਤਰਕਾਰਾਂ ਦੇ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਦੀ ਜਨਤਾ ਯੂ. ਪੀ. ਏ ਸਰਕਾਰ ਵੱਲੋਂ ਪੁੱਟੇ ਗਏ ਕਦਮਾਂ ਦੇ ਮਹੱਤਵ ਨੂੰ ਸਮਝੇਗੀ ਅਤੇ ਉਨ੍ਹਾਂ ਦੀ ਹਮਾਇਤ ਕਰੇਗੀ। ਖੱਬੀਆਂ ਪਾਰਟੀਆਂ ਦੇ ਸਰਕਾਰ ਤੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਨੇ ਖੱਬੀਆਂ ਪਾਰਟੀਆਂ ਅਤੇ ਮੁੱਖ ਵਿਰੋਧੀ ਦਲ ਭਾਜਪਾ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੌਮਾਂਤਰੀ ਏਜੰਸੀ ਆਈ. ਏ. ਈ. ਏ. ਨਾਲ ਨਿਗਰਾਨੀ ਸਮਝੌਤੇ ਦਾ ਭਾਰਤ ਦੇ ਰਣਨੀਤਿਕ ਪ੍ਰੋਗਰਾਮ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਆਜ਼ਾਦ ਵਿਦੇਸ਼ ਨੀਤੀ ਵਿਚ ਕਿਸੇ ਬਾਹਰੀ ਦਖ਼ਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਵੱਧ ਰਹੀ ਊਰਜਾ ਲੋੜ ਤੇ ਉੱਚ ਤਕਨਾਲੋਜੀ ਦੇ ਵਿਕਾਸ ਦੀ ਚੁਣੌਤੀ ਨੂੰ ਦੂਰ ਕਰਨ ਲਈ ਗੈਰ ਫੌਜੀ ਪ੍ਰਮਾਣੁ ਊਰਜਾ ਵਿੱਚ ਕੌਮਾਂਤਰੀ ਸਹਿਯੋਗ ਦੀ ਬੇਹੱਦ ਜ਼ਰੂਰਤ ਹੈ ਤੇ ਇਸ ਦੇ ਲਈ ਸਾਨੂੰ ਹੁਣ ਵਧੀਆ ਮੌਕਾ ਮਿਲਿਆ ਹੈ ਜਿਸ ਦਾ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈ. ਏ. ਈ. ਏ. ਨਾਲ ਸਮਝੌਤਾ ਭਾਰਤ ਨੂੰ 45 ਦੇਸ਼ਾਂ ਦੇ ਪ੍ਰਮਾਣੁ ਸਪਲਾਇਰਜ਼ ਗਰੁੱਪ ਨਾਲ ਗੈਰ ਫੌਜੀ ਊਰਜਾ ਵਿਕਾਸ ਵਿਚ ਸਹਿਯੋਗ ਕਰਨ ਦੇ ਸਮਰਥ ਬਣਾ ਦੇਵੇਗਾ। ਇਸ ਗਰੁੱਪ ’ਚ ਅਮਰੀਕਾ, ਰੂਸ, ਫਰਾਂਸ ਤੇ ਚੀਨ ਵੀ ਸ਼ਾਮਿਲ ਹਨ। ਉਨ੍ਹਾਂ ਨੇ ਹੋਰ ਵਿਸ਼ਵਾਸ ਪ੍ਰਗਟਾਇਆ ਕਿ ਦੇਸ਼ ਦੇ ਲੋਕ ਪ੍ਰਮਾਣੁ ਕਰਾਰ ਦੀ ਮਹੱਤਤਾ ਨੂੰ ਸਮਝਦੇ ਹਨ ਤੇ ਉਹ ਸਾਂਝਾ ਪ੍ਰਗਤੀਸ਼ੀਲ ਸਰਕਾਰ ਵੱਲੋਂ ਕੀਤੀਆਂ ਪਹਿਲ ਕਦਮੀਆਂ ਦੀ ਪੁਸ਼ਟੀ ਕਰਨਗੇ।
ਗੌਰਤਲਬ ਹੈ ਕਿ ਸੰਸਦ ਵਿੱਚ 22 ਜੁਲਾਈ ਨੂੰ ਹੋਣ ਵਾਲੇ ਭਰੋਸੇ ਦੇ ਵੋਟ ਲਈ ਸਮਰਥਨ ਜੁਟਾਉਣ ਵਾਸਤੇ ਸਰਕਾਰ ਤੇ ਵਿਰੋਧੀ ਧਿਰ ਵੱਲੋਂ ਜੋੜ ਤੋੜ ਕੀਤੀ ਜਾ ਰਹੀ ਹੈ। ਦਰਮਿਆਨ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਜੇਤੂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਰਾਰ ਸਾਰੀਆਂ ਅੜਚਣਾਂ ਪਾਰ ਕਰਕੇ ਹਰ ਹਾਲ ਸਿਰੇ ਚੜ੍ਹੇਗਾ। ਉਨ੍ਹਾਂ ਨਾਲ ਹੀ ਦੁਹਰਾਇਆ ਕਿ ਅਮਰੀਕਾ ਨਾਲ ਕਰਾਰ ਪ੍ਰਮਾਣੁ ਭੇਦਭਾਵ ਵੀ ਖਤਮ ਕਰ ਦੇਵੇਗਾ। ਵਿਰੋਧੀਆਂ ਵੱਲੋਂ ਲਗਾਏ ਗਏ ਦੋਸ਼ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਦੇ ਨੇੜੇ ਤੇ ਈਰਾਨ ਤੋਂ ਦੂਰ ਜਾ ਰਹੀ ਹੈ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਭਾਰਤ ਮੱਧ ਪੂਰਬ ਦੇਸ਼ ਨਾਲ ਆਪਣੇ ਸਬੰਧ ਹਮੇਸ਼ਾ ਬਰਕਰਾਰ ਰੱਖੇਗਾ। ਦੇਸ਼ ਵਿਚਲੀ ਲੱਕ ਤੋੜਵੀਂ ਮਹਿੰਗਾਈ ’ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਨੇ ਹੋਰ ਕਿਹਾ ਕਿ ਸਿੱਕੇ ਦੀ ਪਸਾਰ ਦੀ ਮੌਜੂਦਾ ਦਰ ਦੇਸ਼ ਵਿੱਚ ਕੋਈ ਨਵੀਂ ਨਹੀਂ ਹੈ ਤੇ ਇਸ ਵਾਰ ਤਾਂ ਇਹ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਵਰਗੇ ਵਿਸ਼ਵੀ ਤੱਥਾਂ ਕਾਰਨ ਵਧੀ ਹੈ। ਉਨ੍ਹਾਂ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਚੁੱਕੇ ਗਏ ਕਈ ਕਦਮਾਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਖੇਤੀ ਉਪਜ ਨੂੰ ਵਧਾਉਣ ਤੇ ਕਿਸਾਨਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਪਹਿਲ ਕਦਮੀਆਂ ਦਾ ਵੀ ਸੰਖੇਪ ਵਰਣਨ ਕੀਤਾ।
|
|
| |
| |
ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਵਿਰੁੱਧ ਭੁਗਤੇਗੀ
ਚੰਡੀਗੜ੍ਹ - ਕਾਂਗਰਸ ਵੱਲੋਂ ਜਤਾਏ ਜਾ ਰਹੇ ਭਰੋਸੇ ਨੂੰ ਥੋੜਾ ਧੱਕਾ ਉਸ ਵੇਲੇ ਲੱਗਾ ਜਦ ਸ਼੍ਰੋਮਣੀ ਅਕਾਲੀ ਦਲ ਨੇ ਸਾਫ ਕਹਿ ਦਿੱਤਾ ਕਿ ਉਹ ਯੂਪੀਏ ਦੇ ਵਿਰੁੱਧ ਭੁਗਤੇਗੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਉਹ ਸਤਿਕਾਰ ਤਾਂ ਬਹੁਤ ਕਰਦੇ ਹਨ ਪਰ ਉਹ ਆਪਣੀ ਭਾਈਵਾਲ ਐਨ. ਡੀ. ਏ ਨੂੰ ਨਹੀਂ ਛੱਡ ਸਕਦੇ ਅਤੇ ਭਰੋਸੇ ਦੇ ਵੋਟ ਵੇਲੇ ਕੌਮੀ ਜਮਹੂਰੀ ਗਠਜੋੜ ਨਾਲ ਹੀ ਜਾਣਗੇ। ਪ੍ਰਧਾਨ ਮੰਤਰੀ ਦੇ ਸਿੱਖ ਹੋਣ ਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਯੂ. ਪੀ. ਏ ਸਰਕਾਰ ਦੇ ਹੱਕ ਵਿੱਚ ਵੋਟ ਨਹੀਂ ਦੇਵੇਗੀ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਵੀ ਰਾਜਨੀਤੀ ਵਿੱਚ ਦਖਲ ਨਾ ਦੇਣ ਦੀ ਸਲਾਹ ਦਿੱਤੀ।
|
|
|
|