info@kuksamachar.com Fortnightly Issue No. 116 New Zealand 16 July 2008 Ph.: 09-250 4844 Fax: 09-278 5702 Download Punjabi Fonts
1st Indian Community Newspaper in Punjabi Language
 
     ਪਹਿਲਾ ਸਫਾ
     ਨਿਊਜ਼ੀਲੈਂਡ ਖਬਰਾਂ
     ਇੰਡੀਆ ਖਬਰਾਂ
     ਅੰਤਰਰਾਸ਼ਟਰੀ ਖਬਰਾਂ
     ਸੰਪਾਦਕੀ
     Kids-Corner
     ਫਿਲਮ ਜਗਤ
     ਭਵਿੱਖ
     ਸਿਹਤਨਾਮਾ
     ਖਾਨਾ-ਖਜ਼ਾਨਾ
     ਸਭਿਆਚਾਰ
     ਆਜ਼ਾਦ-ਰੂਹਾਂ
     ਖੇਡਾਂ
     ਫੋਟੋਆਂ
     ਸੰਪਰਕ
 
   
 

ਨਿਊਜ਼ੀਲੈਂਡ ਖਬਰਾਂ
ਨਿਊਜ਼ੀਲੈਂਡ ਵਿੱਚ ਸਰਕਾਰ ਦੀ ਚੋਣ ਕਿਵੇਂ ਹੁੰਦੀ ਹੈ?
ਨਿਊਜ਼ੀਲੈਂਡ - ਨਿਊਜ਼ੀਲੈਂਡ ਦਾ ਪਾਰਲੀਮੈਂਟਰੀ ਢਾਂਚਾ ਅਤਿ ਆਧੁਨਿਕ ਕਿਸਮ ਦਾ ਹੈ। ਭਾਵੇਂ ਮੂਲ-ਰੂਪ ਵਿੱਚ ਇਹ ਇੰਗਲੈਂਡ ਦੀ ਵੈਸਟਮਨਿਸਟਰ ਕੈਬਨਿਟ ਮਾਡਲ ਦੀ ਹੀ ਨਕਲ ਹੈ ਪਰ ਫਿਰ ਵੀ ਕੁੱਝ ਪਹਿਲੂਆਂ ਤੋਂ ਵਖਰੇਵਾਂ ਵੀ ਰੱਖਦਾ ਹੈ। ਇੰਗਲੈਂਡ ਦੇ ਨੁਮਾਇੰਦੇ ਪੰਜ ਸਾਲ ਲਈ ਚੁਣੇ ਜਾਂਦੇ ਹਨ ਪਰ ਇਥੇ ਚੋਣ ਹਰ ਤਿੰਨ ਸਾਲਾਂ ਪਿੱਛੇ ਹੁੰਦੀਆਂ ਹਨ।
ਸੰਨ 1993 ਵਿੱਚ ਨਿਊਜ਼ੀਲੈਂਡ ਨੇ ਇਕ ਨਵਾਂ ਚੋਣਾ ਸਿਸਟਮ ਹੋਂਦ ਵਿੱਚ ਲਿਆਂਦਾ ਜਿਸ ਨੂੰ ਮਿਸ਼ਰਤ ਮੈਂਬਰ ਅਨੁਪਾਤ ਭਾਵ ਐਮ.ਐਮ.ਪੀ ਕਿਹਾ ਜਾਂਦਾ ਹੈ।
ਐਮ. ਐਮ. ਪੀ. ਕੀ ਹੈ?
ਦੇਸ਼ ਦੀ ਪਾਰਲੀਮੈਂਟ ਦੀਆਂ ਕੁੱਲ 120 ਸੀਟਾਂ ਹਨ। ਇਨ੍ਹਾਂ 120 ਸੀਟਾਂ ਦੇ ਮੈਂਬਰ ਪਾਰਲੀਮੈਂਟ (ਐਮ.ਪੀ.) ਹੇਠ ਲਿਖੇ ਮੁਤਾਬਕ ਚੁਣੇ ਜਾਂਦੇ ਹਨ:
1. ਸਿੱਧੇ ਚੁਣੇ ਜਾਣ ਵਾਲੇ ਮੈਂਬਰ - 52
2. ਮਾਊਰੀ ਮੈਂਬਰ - 07
3. ਨਾਮਜਦ ਮੈਂਬਰ - 51
ਸਿੱਧੇ ਚੁਣੇ ਜਾਣ ਵਾਲੇ ਮੈਂਬਰ ਤੋਂ ਭਾਵ ਹੈ ਕਿ ਦੇਸ਼ ਵਿੱਚ 62 ਪਾਰਲੀਮਾਨੀ ਹਲਕੇ ਹਨ ਜਿਥੇ ਵੋਟਾਂ ਦੇ ਆਧਾਰ ਤੇ ਵੱਖ-ਵੱਖ ਪਾਰਟੀਆਂ ਮੈਂਬਰ ਖੜੇ ਕਰਦੀਆਂ ਹਨ। ਦੇਸ਼ ਵਿੱਚ ਦੋ ਚੋਣ-ਸੂਚੀਆਂ ਲੜਦੀਆਂ ਹਨ, ਇਕ ਨੂੰ ਜਨਰਲ ਰੋਲ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ਮਾਓਰੀ ਇਲੈਕਟੋਰੇਟ। ਜਿਹੜਾ ਵੋਟਰ ਜਿਸ ਸੂਚੀ ਵਿੱਚ ਦਰਜ ਹੁੰਦਾ ਹੈ ਉਹ ਉਸੇ ਸੂਚੀ ਦੀ ਚੋਣ ਵਿੱਚ ਹਿੱਸਾ ਲੈ ਸਕਦਾ ਹੈ। ਇਸ ਤੋਂ ਭਾਵ ਜਨਰਲ ਰੋਲ ਵਿਚ ਰਜਿਸਟਰਡ ਵੋਟਰ 62 ਐਮ.ਪੀਜ਼ ਦੀ ਚੋਣ ਕਰਦੇ ਹਨ ਅਤੇ ਮਾਓਰੀ ਰੋਲ ਵਿੱਚ ਰਜਿਸਟਰਡ ਵੋਟਰ 07 ਐਮ.ਪੀਜ਼ ਨੂੰ ਚੁਣਦੇ ਹਨ।
ਇਕ ਹੋਰ ਗੱਲ ਸਮਝਣਯੋਗ ਹੈ ਕਿ ਹਰੇਕ ਵੋਟਰ ਭਾਵੇਂ ਉਹ ਕਿਸੇ ਵੀ ਸੂਚੀ ਵਿੱਚ ਦਰਜ ਹੋਵੇ, ਦੋ ਵੋਟਾਂ ਪਾਉਣ ਦਾ ਅਧਿਕਾਰ ਰੱਖਦਾ ਹੈ। ਆਪਣੀ ਇਕ ਵੋਟ ਜਿਸ ਨੂੰ ਇਲੈਕਟਰੋਲ ਵੋਟ ਕਹਿੰਦੇ ਹਨ, 62 ਹਲਕਿਆਂ ਵਿੱਚੋਂ ਆਪਣੇ ਕਿਸੇ ਇਕ ਹਲਕੇ ਵਿੱਚ ਜਿੱਥੇ ਉਹ ਰਹਿੰਦਾ ਹੈ, ਆਪਣੀ ਪਸੰਦ ਦੇ ਇਕ ਉਮੀਦਵਾਰ ਨੂੰ ਪਾ ਸਕਦਾ ਹੈ। ਹਰੇਕ ਵੋਟਰ ਦੀ ਦੂਜੀ ਵੋਟ ਜਿਸ ਨੂੰ ਪਾਰਟੀ ਵੋਟ ਕਿਹਾ ਜਾਂਦਾ ਹੈ, ਉਹ ਕਿਸੇ ਇਕ ਰਾਜਨੀਤਕ ਪਾਰਟੀ ਨੂੰ ਪਾ ਸਕਦਾ ਹੈ। ਇੰਜ ਹਰੇਕ ਰਾਜਨੀਤਕ ਪਾਰਟੀ ਪੂਰੇ ਦੇਸ਼ ਵਿੱਚ ਆਪਣੀ ਪਾਰਟੀ ਵੋਟ ਵੱਧ ਤੋਂ ਵੱਧ ਲੈਣ ਦਾ ਯਤਨ ਕਰਦੀ ਹੈ ਅਤੇ ਇਹ ਪਾਰਟੀ ਵੋਟ ਦੀ ਪ੍ਰਤੀਸ਼ਤ ਦੇ ਅਧਾਰ ਤੇ ਹੀ ਉਹ ਆਪਣੇ ਮੈਂਬਰ ਨਾਮਜਦ ਕਰ ਸਕਦੀ ਹੈ। ਇਸ ਪਾਰਟੀ ਵੋਟ ਦੀ ਗਿਣਤੀ ਹੀ 51 ਐਮ. ਪੀਜ਼. ਦੀ ਚੋਣ ਕਰਦੀ ਹੈ। ਇੰਜ ਚੁਣੇ ਗਏ ਐਮ.ਪੀ. ਇਕ ਤਾਂ ਚੋਣ ਲੜਕੇ ਜਿੱਤ ਕੇ ਆਉਂਦੇ ਹਨ ਜਿਨ੍ਹਾਂ ਨੂੰ ਸਿੱਧੇ ਚੁਣੇ ਜਾਣ ਵਾਲੇ ਮੈਂਬਰ ਕਿਹਾ ਜਾਂਦਾ ਹੈ ਭਾਵ 62 ਐਮ.ਪੀਜ਼. ਅਤੇ 07 ਮਾਓਰੀ ਐਮ.ਪੀਜ਼ ਅਤੇ ਦੂਜੇ ਜਿਹੜੇ ਪਾਰਟੀ ਚੋਣ ਰਾਹੀਂ ਕਿਸੇ ਵੀ ਪਾਰਟੀ ਤੋਂ ਨਾਮਜ਼ਦ ਹੋ ਕੇ ਐਮ.ਪੀ. ਬਣਦੇ ਹਨ ਯਾਨਿ ਕਿ 52 ਐਮ. ਪੀਜ਼।
ਕੁੱਲ 69 (62+07) ਚੁਣੇ ਹੋਏ ਅਤੇ 51 ਨਾਮਜਦ ਕੀਤੇ ਹੋਏ। ਇਕ ਗੱਲ ਹੋਰ ਸਪਸ਼ਟ ਹੋਣੀ ਚਾਹੀਦੀ ਹੈ ਕਿ ਹਰੇਕ ਵੋਟਰ ਕੋਲ ਨਾ ਸਿਰਫ ਦੋ ਵੋਟ ਹੀ ਹਨ ਸਗੋਂ ਦੋ ਵਿਕਲਪ ਵੀ ਹਨ ਭਾਵ ਉਹ ਐਮ.ਪੀ. ਆਪਣੀ ਮਰਜ਼ੀ ਦਾ ਚੁਣ ਸਕਦਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ ਪਰ ਪਾਰਟੀ ਵੋਟ ਜ਼ਰੂਰੀ ਨਹੀਂ ਉਸੇ ਮੈਂਬਰ ਦੀ ਪਾਰਟੀ ਨੂੰ ਪਾਵੇ, ਉਹ ਹੋਰ ਪਾਰਟੀ ਨੂੰ ਵੀ ਪਾ ਸਕਦਾ ਹੈ। ਇੰਜ ਪਾਰਟੀ ਵੋਟ, ਇਲੈਕਟਰੋਲ ਵੋਟ ਨਾਲੋਂ ਵੀ ਵੱਧ ਅਹਿਮੀਅਤ ਰੱਖਦੀ ਹੈ।
ਇੰਜ ਪਾਰਲੀਮੈਂਟ ਚੁਣੇ ਹੋਏ ਅਤੇ ਨਾਮਜਦ ਕੀਤੇ ਹੋਏ ਮੈਂਬਰਾਂ ਦੇ ਮਿਸ਼ਰਨ ਨਾਲ ਗਠਿਤ ਹੁੰਦੀ ਹੈ ਇਸ ਲਈ ਇਸ ਨੂੰ ਮਿਸ਼ਰਤ ਮੈਂਬਰ ਅਨੁਪਾਤ ਭਾਵ ਐਮ.ਐਮ.ਪੀ. ਕਿਹਾ ਜਾਂਦਾ ਹੈ। ਨਾਮਜਦ ਮੈਂਬਰਾਂ ਦੀ ਚੋਣ ਕਿਵੇਂ ਹੁੰਦੀ ਹੈ?
ਹਰੇਕ ਰਾਜਨੀਤਕ ਪਾਰਟੀ ਨੂੰ ਦੇਸ਼ ਦੀਆਂ ਕੁੱਲ ਵੋਟਾਂ ਦਾ ਘੱਟੋ-ਘੱਟ ਪੰਜ ਪ੍ਰਤੀਸ਼ਤ (5%) ਪ੍ਰਾਪਤ ਹੋਣਾ ਲਾਜਮੀ ਹੈ ਤਾਂ ਕਿ ਉਹ ਮੈਂਬਰ ਨਾਮਜਦ ਕਰ ਸਕਦੀ ਹੈ। ਜਾਂ ਫਿਰ ਉਸ ਨੇ ਘੱਟੋ ਘੱਟ ਇਕ ਜਨਰਲ ਜਾਂ ਮਾਓਰੀ ਸੀਟ ਜਿੱਤੀ ਹੋਵੇ। ਹੁਣ ਵੇਖੀਏ ਨਾਮਜਦਗੀ ਕਿਵੇਂ ਹੁੰਦੀ ਹੈ।
ਜੇ ਕੋਈ ਪਾਰਟੀ 30% ਪਾਰਟੀ ਵੋਟ ਪ੍ਰਾਪਤ ਕਰ ਲੈਂਦੀ ਹੈ ਤਾਂ ਉਹ 36 ਐਮ.ਪੀਜ਼ ਦੀ ਚੋਣ ਜਿੱਤੀ ਸਮਝੀ ਜਾਂਦੀ ਹੈ। ਜੇ ਉਸ ਦੇ 20 ਐਮ.ਪੀ. ਸਿੱਧੀ ਚੋਣ ਜਿੱਤ ਗਏ ਹੋਣ ਤਾਂ ਉਹ 16 ਹੋਰ ਐਮ.ਪੀਜ਼. ਨਾਮਜਦ ਕਰ ਸਕਦੀ ਹੈ।
ਇਹ ਗੱਲ ਵੀ ਯਾਦ ਰੱਖਣਯੋਗ ਹੈ ਕਿ ਹਰੇਕ ਰਾਜਨੀਤਕ ਪਾਰਟੀ ਚੋਣ-ਦੰਗਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਨਾਮਜਦ ਕੀਤੇ ਜਾਣ ਵਾਲੇ ਮੈਂਬਰਾਂ ਦੀ ਲਿਸਟ ਆਪਣੀ ਪਾਰਟੀ ਦੀ ਰੈਂਕਿੰਗ ਅਨੁਸਾਰ ਜਾਰੀ ਕਰ ਦਿੰਦੀ ਹੈ ਤਾਂਕਿ ਚੋਣ-ਨਤੀਜਿਆਂ ਉਪਰੰਤ ਉਨ੍ਹਾਂ ਨੂੰ ਨਾਮਜਦ ਕੀਤਾ ਜਾ ਸਕੇ। ਇਹ ਸਾਰੇ ਹੀ ਨਾਮਜਦ ਮੈਂਬਰ ਚੋਣ-ਪ੍ਰਤਕਿਰਿਆ ਵਿੱਚ ਸਿੱਧੇ ਖੜੇ ਹੋਏ ਮੈਂਬਰਾਂ ਵਾਂਗ ਹੀ ਚੋਣ ਪ੍ਰਚਾਰ ਕਰਦੇ ਹਨ।
ਕਈ ਵਾਰ ਇੰਜ ਵੀ ਹੁੰਦਾ ਹੈ ਕਿ ਸਿੱਧੇ ਚੋਣ-ਮੈਦਾਨ ਵਿੱਚ ਕਿਸੇ ਪਾਰਟੀ ਦਾ ਉਮੀਦਵਾਰ ਜਿੱਤਣ ਦੀ ਸਥਿਤੀ ਵਿੱਚ ਨਹੀਂ ਹੁੰਦਾ ਤਾਂ ਉਥੇ ਨਾਮਜਦ ਮੈਂਬਰ ਪਾਰਟੀ ਵੋਟ ਦੀ ਮੰਗ ਕਰ ਲੈਂਦੇ ਹਨ ਭਾਵ ਵੋਟਰਾਂ ਨੂੰ ਕਹਿ ਦਿੰਦੇ ਹਨ ਕਿ ਇਲੈਕਟਰੋਲ ਵੋਟ ਜਿਹਨੂੰ ਮਰਜ਼ੀ ਪਾਵੇ ਪਰ ਪਾਰਟੀ ਵੋਟ ਸਾਡੀ ਪਾਰਟੀ ਨੂੰ ਦੇਵੇ। ਯਾਦ ਰਹੇ ਪਿਛਲੀਆਂ ਚੋਣਾਂ ਵਿੱਚ ਸਾਡਾ ਵਿਦੇਸ਼ ਮੰਤਰੀ ਨਿਊਜ਼ੀਲੈਂਡ ਫਸਟ ਦਾ ਸੁਪਰੀਮੋ ਟੋਰੰਗਾ ਹਲਕੇ ਤੋਂ ਸਿੱਧੀ ਚੋਣ ਤਾਂ ਹਾਰ ਗਿਆ ਸੀ ਪਰ ਉਸ ਦੀ ਪਾਰਟੀ ਕੋਲ ਇੰਨ੍ਹੀਂਆਂ ਕੁ ਪਾਰਟੀ ਵੋਟਾਂ ਮਿਲ ਗਈਆਂ ਸਨ ਕਿ ਉਹ ਨਾਮਜਦ ਐਮ.ਪੀ. ਬਣ ਗਿਆ ਸੀ। ਪਾਰਟੀ ਵੋਟ, ਸਿੱਧੀ ਵੋਟ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਹੋ ਗਈ ਸੀ।
ਉਂਜ ਇਹ ਨਾਮਜਦ ਮੈਂਬਰ ਕੋਈ ਚੋਣ ਨਹੀਂ ਲੜਦੇ, ਸਿਰਫ ਚੋਣ ਪ੍ਰਚਾਰ ਕਰਦੇ ਹਨ। ਆਪਣੇ ਚੁਣੇ ਜਾਣ ਵਾਲੇ ਮੈਂਬਰ ਦੀ ਸਹਾਇਤਾ ਕਰਦੇ ਹਨ ਅਤੇ ਪਾਰਟੀ ਵੋਟ ਵੱਧੋ ਵੱਧ ਖਿੱਚਣ ਦਾ ਯਤਨ ਕਰਦੇ ਹਨ। ਦੇਸ਼ ਦੀ ਸਰਕਾਰ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਬਣਾਉਂਦੀ ਹੈ। ਜਿਸ ਪਾਰਟੀ ਕੋਲ ਦੇਸ਼ ਦੀ ਕੁੱਲ ਵੋਟ ਦਾ 50% ਹੋਵੇ ਉਹ ਸਰਕਾਰ ਬਣਾ ਸਕਦੀ ਹੈ ਨਹੀਂ ਤਾਂ ਜੋੜ-ਤੋੜ ਦਾ ਸਿਲਸਿਲਾ ਚਲਦਾ ਹੈ ਅਤੇ ਹੋਰ ਨਿੱਕੀਆਂ ਪਾਰਟੀਆਂ ਨਾਲ ਮਿਲਕੇ ਗਠਜੋੜ ਸਰਕਾਰ ਬਣਾਈ ਜਾਂਦੀ ਹੈ। ਸਰਕਾਰ ਦਾ ਮੁੱਖੀ ਪ੍ਰਧਾਨ ਮੰਤਰੀ ਹੁੰਦਾ ਹੈ ਜੋ ਕਿ ਹੋਰ ਮੰਤਰੀਆਂ ਦੀ ਸਹਾਇਤਾ ਨਾਲ ਦੇਸ਼ ਦਾ ਢਾਂਚਾ ਚਕਾਉਂਦਾ ਹੈ। ਨਿਊਜ਼ੀਲੈਂਡ ਦਾ ਸੰਵਿਧਾਨਕ ਮੁੱਖੀ ਰਾਣੀ ਐਲੀਜ਼ਾਬੈਥ ਦੂਜੀ (ਇੰਗਲੈਂਡ) ਮੰਨੀ ਜਾਂਦੀ ਹੈ ਜੋ ਇੱਥੇ ਆਂਪਣਾ ਰਾਜਨੀਤਕ ਨਿਰਪੱਖ ਗਵਰਨਰ ਜਨਰਲ ਨਿਯੁਕਤ ਕਰਦੀ ਹੈ।
-ਪ੍ਰੋ. ਬਲਵਿੰਦਰ ਸਿੰਘ ਚਾਹਲ

ਪ੍ਰੋਫੈਸਰ ਮਨਜੀਤ ਸਿੰਘ ਹੁਣ ਬੱਚਿਆਂ ਨੂੰ ਕੀਰਤਨ ਤੇ ਤਬਲਾ ਸਿਖਾਉਣਗ
ਨਿਊਜ਼ੀਲੈਂਡ - ਪ੍ਰੋਫੈਸਰ ਮਨਜੀਤ ਸਿੰਘ ਜੋ ਖਾਲਸਾ ਕਾਲਿਜ ਪੰਜਾਬ ਦੇ ਮਿਊਜ਼ਿਕ ਟੀਚਰ ਹਨ ਅੱਜ ਕੱਲ ਨਿਊਜ਼ੀਲੈਂਡ ਵਿੱਚ ਆਏ ਹਨ ਅਤੇ ਉਹ ਹੁਣ ਇਥੇ ਬੱਚਿਆਂ ਨੂੰ ਕੀਰਤਨ ਅਤੇ ਤਬਲਾ ਸਿਖਾਉਣ ਦੀ ਸਿੱਖਿਆ ਦੇਣਗੇ। ਨਿਊਜ਼ੀਲੈਂਡ ਸਿੱਖ ਸੁਸਾਇਟੀ (ਹੈਮਿਲਟਨ) ਵੱਲੋਂ ਬੁਲਾਏ ਗਏ ਪ੍ਰੋਫੈਸਰ ਸਾਹਿਬ ਬੁਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸ਼ਾਮੀ 3 ਵਜੇ ਤੋਂ ਲੈ ਕੇ 8 ਵਜੇ ਤੱਕ ਕਲਾਸਾਂ ਲੈ ਰਹੇ ਹਨ। ਇਹ 2 ਦਿਨਾਂ ਲਈ ਆਕਲੈਂਡ ਵਿੱਚ ਵੀ ਸੰਗੀਤ ਦੀਆਂ ਕਲਾਸਾਂ ਲੈ ਰਹੇ ਹਨ। ਇਹ ਕਲਾਸਾਂ ਸੋਮਵਾਰ ਅਤੇ ਮੰਗਲਵਾਰ ਨੂੰ ਹੋਣਗੀਆਂ। ਹੋਰ ਜਾਣਕਾਰੀ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਤੁਸੀਂ 021 159 5971 ਤੇ ਫੋਨ ਕਰ ਸਕਦੇ ਹੋ। ਗੁਰਦੁਆਰਾ ਹੈਮਿਲਟਨ ਗੁਰੂਘਰ ਵਿੱਚ ਤੁਸੀਂ ਇਨ੍ਹਾਂ ਨੂੰ (07) 849 4952 ਤੇ ਸੰਪਰਕ ਕਰ ਸਕਦੇ ਹੋ।

ਕੀਵੀ ਲਾਈਫ
ਆਕਲੈਂਡ - ਫੇਥ ਸਿਟੀ ਚਰਚ ਬਹੁ-ਸਭਿਅਕ ਇਕ ਨਾਨ ਡਿਨੋਮੀਨੇਸ਼ਨ ਚਰਚ ਹੈ। ਇਹ ਮੈਨੇਕਾਊ ਵਿੱਚ ਸਥਿਤ ਹੈ ਜਿਸ ਵਿੱਚ ਕਈ ਕਮਿਊਨਿਟੀ ਪ੍ਰੋਗਰਾਮ ਉਲੀਕੇ ਗਏ ਹਨ ਜੋ ਸਾਰੇ ਹੀ ਧਾਰਮਿਕ ਗਰੁੱਪਾਂ ਲਈ ਹਨ। ਇਹਨਾਂ ਵਿਚੋਂ ਇਕ ਪ੍ਰੋਗਰਾਮ ਦਾ ਨਾਮ ਹੈ ਕੀਵੀ ਲਾਈਫ ਜੋ ਕਿ 8 ਹਫਤਿਆਂ ਦਾ ਪ੍ਰੋਗਰਾਮ ਹੈ ਅਤੇ ਇਹ ਪ੍ਰੋਗਰਾਮ 24 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪ੍ਰੋਗਰਾਮ ਦੀ ਰੂਪਰੇਖਾ ਨਵੇਂ ਪਰਵਾਸੀਆਂ ਅਤੇ ਉਨ੍ਹਾਂ ਲੋਕਲ ਕਮਿਊਨਿਟੀ ਦੇ ਲੋਕਾਂ ਲਈ ਹੈ ਜੋ ਨਿਊਜ਼ੀਲੈਂਡ ਦੇ ਕਲਚਰ ਦੇ ਲਈ ਇਸ ਵਿੱਚ ਅਨੁਕਲਨ ਕਰ ਰਹੇ ਹਨ।
ਇਸ ਪ੍ਰੋਗਰਾਮ ਰਾਹੀਂ ਲੋਕਾਂ ਨੂੰ ਇੰਗਲਿਸ਼ ਬੋਲਣ ਦਾ ਅਭਿਆਸ ਕਰਵਾਇਆ ਜਾਵੇਗਾ ਤਾਂ ਕਿ ਪਰਵਾਸੀ ਨਿਊਜ਼ੀਲੈਂਡ ਕਲਚਰ ਬਾਰੇ ਜਾਣਕਾਰੀ ਲੈ ਸਕਣ। ਜਿਸ ਨਾਲ ਪਰਵਾਸੀ ਕਿਵੇਂ ਆਪਣਾ ਸੀ. ਵੀ. ਬਣਾਉਣ, ਡਰਾਈਵਿੰਗ ਲਾਇਸੈਂਸ, ਬੈਂਕ ਦਾ ਖਾਤਾ ਖੋਲਣ, ਨਿੱਜੀ ਸੁਰੱਖਿਆ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜਾਣਕਾਰੀ ਬਾਅਦ ਚਾਹ-ਕਾਫੀ ਦਾ ਵੀ ਇੰਤਜ਼ਾਮ ਹੈ ਤਾਂ ਕਿ ਆਪਸੀ ਮਿਲਾਪ ਵੀ ਹੋ ਜਾਵੇ।
ਕੀਵੀ ਲਾਈਫ ਉਨ੍ਹਾਂ ਸਭ ਲਈ ਮਦਦਗਾਰ ਹੈ ਜੋ ਨਿਊਜ਼ੀਲੈਂਡ ਬਾਰੇ ਜਾਣਨਾ ਚਾਹੁੰਦੇ ਹਨ ਅਤੇ ਨਵੇਂ ਦੋਸਤ ਬਣਾਉਣਾ ਚਾਹੁੰਦੇ ਹਨ। ਤੁਸੀ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਅਮਰ ਐਂਥਨੀ ਨੂੰ (09) 262 4277 ਤੇ ਫੋਨ ਕਰੋ।

1.5 ਲੱਖ ਲੋਕਾਂ ਦੇ ਘਰ ਹੱਥੋਂ ਨਿਕਲਣ ਦੇ ਕੰਢੇ
ਆਕਲੈਂਡ -ਲਗਭਗ 1.5 ਲੱਖ ਨਿਊਜ਼ੀਲੈਂਡਰਾਂ ਦੇ ਘਰ ਕਿਸ਼ਤਾਂ ਨਾ ਦੇਣ ਕਰਕੇ ਹੱਥੋਂ ਨਿਕਲਣ ਦੇ ਕੰਢੇ ਤੇ ਹਨ। ਰੋਏ ਮੋਰਗਨ ਰਿਸਰਚ ਕੰਪਨੀ ਦੇ ਨਵੇਂ ਸਰਵੇਖਣ ਤੋਂ ਪਤਾ ਚਲਦਾ ਹੈ ਕਿ 22% ਲੋਕ ਜਿਨ੍ਹਾਂ ਦੇ ਘਰਾਂ ਤੇ ਕਰਜ਼ਾ ਹੈ ਕਿਸ਼ਤਾਂ ਦੇਣ ਵਿੱਚ ਅਸਮਰਥ ਹਨ। ਰੋਏ ਮੋਰਗਨ ਦੇ ਫਾਇਨਾਂਸ ਇੰਡਸਟਰੀ ਡਾਇਰੈਕਟ ਮਾਰਕ ਡੈਨਸੇ ਨੇ ਕਿਹਾ ਹੈ ਕਿ 30% ਤੋਂ 45% ਆਮਦਨ ਆਮ ਨਿਊਜ਼ੀਲੈਂਡ ਦੀ ਘਰਾਂ ਦੀਆਂ ਕਿਸ਼ਤਾਂ ਨਿਕਲਣ ਵਿੱਚ ਚਲੀ ਜਾਂਦੀ ਹੈ। 2002 ਦੇ ਵਿੱਚ ਕੀਤੇ ਸਰਵੇਖਣ ਤੋਂ ਪਤਾ ਚਲਦਾ ਸੀ ਕਿ ਸਿਰਫ 85,000 ਘਰਾਂ ਦੇ ਮਾਲਿਕ ਕਿਸ਼ਤਾਂ ਦੇ ਕਰਜ਼ੇ ਤੋਂ ਪਰੇਸ਼ਾਨ ਸਨ ਜਦੋਂ ਕਿ ਹੁਣ 2008 ਵਿੱਚ ਇਹ ਵੱਧ ਕੇ 147,000 ਘਰਾਂ ਦੇ ਮਾਲਿਕਾਂ ਤੱਕ ਪਹੁੰਚ ਗਈ ਹੈ। 2002 ਵਿੱਚ ਜਿਹੜੇ ਕਰਜ਼ੇ ਦੀ ਵਿਆਜ਼ ਦਰ 6.7 ਫੀਸਦੀ ਹੁੰਦੀ ਸੀ ਹੁਣ ਇਹ ਵੱਧ ਕੇ 10.42 ਫੀਸਦੀ ਹੋ ਗਈ ਹੈ।
ਇਸ ਸਾਲ ਦੇ ਬਜਟ ਦੇ ਵਿੱਚ ਟੈਕਸ ਕੱਟ ਮਿਲਣ ਕਰਕੇ ਰਿਜ਼ਰਵ ਬੈਂਕ ਵੀ ਕੁੱਝ ਸਮੇਂ ਦੇ ਲਈ ਵਿਆਜ਼ਦਰ ਨੂੰ ਹਿਲਾਉਣਾ ਨਹੀਂ ਚਾਹੁੰਦੀ ਤਾਂ ਕਿ ਮੁਦਰਾ ਸਫੀਤੀ ਦਾ ਫਰਕ ਕਿਤੇ 10.6 ਬਿਲੀਅਨ ਟੈਕਸ ਕੱਟ ਪੈਕੇਜ ਤੇ ਨਾਪ ਵੇ। ਰਿਜਰਵ ਬੈਂਕ ਦੇ ਦੁਆਰਾ ਸਤੰਬਰ ਦੇ ਮਹੀਨੇ 0.5 ਫੀਸ਼ਦੀ ਵਿਆਂਜ਼ਦਰ ਘੱਟ ਹੋਣ ਕਰਕੇ ਤਕਰੀਬਨ 200,000 ਮਾਰਗੇਜ਼ ਵਾਲੇ ਮਾਲਿਕਾਂ ਨੂੰ ਤਕਰੀਬਨ 19 ਡਾਲਰ ਦਾ ਫਾਇਦਾ ਹੋਵੇਗਾ ਪਰ ਇਸ ਦਾ ਫਾਇਦਾ ਸਿਰਫ ਫਲੋਟਿੰਗ ਕਰਜ਼ੇ ਵਾਲਿਆਂ ਨੂੰ ਹੀ ਹੋਵੇਗਾ ਪਰ ਸ਼ਾਇਦ ਹੀ ਇਹ ਵਿੳਾਜ਼ ਦਰ ਘਟੇ। ਡਾ. ਕੂਲਨ ਨੇ ਕਿਹਾ ਹੈ ਕਿ ਟੈਕਸ ਕੱਟ ਘੱਟ ਕਰਨ ਦੇ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਸੀ ਕਿ ਵਿਆਜ਼ਦਰ ਨਾ ਵਧੇ। ਸਰਕਾਰ ਨੂੰ ਇਹ ਗੱਲ ਦਾ ਧਿਆਨ ਹੈ ਕਿ ਲੋਕ ਵਿਆਜ਼ ਦੀ ਦਰ ਵੱਧਣ ਕਰਕੇ ਪਰੇਸ਼ਾਨ ਹਨ। ਨਾਲ ਹੁਣ ਖਾਣੇ ਤੇ ਪੈਟ੍ਰੋਲ ਦੇ ਮਹਿੰਗੇ ਹੋਣ ਕਰਕੇ ਉਪਭੋਗਤਾ ਕਾਫੀ ਪਰੇਸ਼ਾਨ ਹੈ। ਨੈਸ਼ਨਲ ਪਾਰਟੀ ਦੇ ਜੋਹਨ ਕੀ ਨੇ ਆਪਣੇ ਟੈਕਸ ਕੱਟ ਪੈਕੇਜ ਵਿੱਚ ਕੀ ਰੱਖਿਆ ਹੈ ਇਹ ਚੋਣਾਂ ਤੋਂ ਕੁਝ ਹਫਤਿਆਂ ਪਹਿਲਾਂ ਹੀ ਪਤਾ ਲੱਗੇਗਾ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਨੈਸ਼ਨਲ ਦਾ ਟੈਕਸ ਕੱਟ ਵਧੀਆਤਰੀਕੇ ਦਾ ਹੋਵੇਗਾ ਅਤੇ ਕਈ ਤਰ੍ਹਾਂ ਦੇ ਫਾਇਦੇ ਹੋਣਗੇ। ਰੋਏ ਮੋਰਗਨ ਦੇ ਸਰਵੇਖਣ ਵਿੱਚ 20,000 ਘਰਾਂ ਦੇ ਮਾਲਿਕਾਂ ਨੂੰ ਲਿਆ ਗਿਆ ਅਤੇ ਇਹ 2002 ਤੋਂ 2007 ਤੱਕ ਦਾ ਸੀ।

ਨੈਸ਼ਨਲ ਪਾਰਟੀ ਦੇ ਬਿਲ ਇੰਗਲਿਸ਼ ਨੇ ਬਿਜਨੈਸਮੈਨਾਂ ਨਾਲ ਮੁਲਾਕਾਤ ਕੀਤੀ
ਆਕਲੈਂਡ - ਹਾਲ ਹੀ ਵਿੱਚ ਲੇਬਰ ਪਾਰਟੀ ਦੁਆਰਾ ਪੇਸ਼ ਕੀਤੇ ਬਜਟ ਤੇ ਟਿੱਪਣੀ ਅਤੇ ਨੈਸ਼ਨਲ ਪਾਰਟੀ ਦੀਆਂ ਪਾਲੀਸੀਆਂ ਤੋਂ ਜਾਣੂੰ ਕਰਾਉਣ ਲਈ ਬਿਜਨਸਮੈਨਾਂ ਨਾਲ ਨੈਸ਼ਨਲ ਪਾਰਟੀ ਦੇ ਬਿਲ ਇੰਗਲਿਸ਼,ਪੈਂਸੀ ਵੌਂਗ ਨੇ ਇਕ ਮੁਲਾਕਾਤ ਕੀਤੀ। ਇਸ ਮੌਕੇ ਤੇ ਮੈਨੂਕਾਉ ਈਸਟ ਦੇ ਨੈਸ਼ਨਲ ਪਾਰਟੀ ਦੇ ਉਮੀਦਵਾਰ ਕੰਵਲਜੀਤ ਸਿੰਘ ਬਖਸ਼ੀ ਵੀ ਮੌਜੂਦ ਸਨ। ਬਿਜਨਸਮੈਨਾਂ ਵਲੋਂ ਸਵਾਲ ਪੁੱਛੇ ਗਏ ਅਤੇ ਇਨ੍ਹਾਂ ਸਾਰੇ ਸਵਾਲਾਂ ਤੇ ਬਿਲ ਇੰਗਲਿਸ਼ ਨੇ ਚਾਨਣਾਂ ਪਾਇਆ। ਬਾਅਦ ਵਿੱਚ ਈਸਟ ਟਮਾਕੀ ਹੈਲਥ ਸੈਂਟ ਦੇ ਨੁਮਾਇੰਦਿਆਂ ਅਤੇ ਕਰਮਚਾਰੀਆਂ ਨਾਲ ਵੀ ਆਪਣੇ ਵਿਚਾਰ ਸਾਂਝੇ ਕੀਤੇ।

 
Home | Main news | Contact us
All rights reserved with KUKSAMACHAR